ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ 'ਚ 'ਬੁਲਡੋਜ਼ਰ ਨਿਆਂ' ਪੂਰੀ ਤਰ੍ਹਾਂ ਅਸਵੀਕਾਰਯੋਗ ਹੈ ਅਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਮੱਧ ਪ੍ਰਦੇਸ਼ ਦੇ ਛਤਰਪੁਰ 'ਚ ਪੁਲਸ ਸਟੇਸ਼ਨ 'ਤੇ ਪਥਰਾਅ ਦੀ ਘਟਨਾ ਦੇ ਇਕ ਦੋਸ਼ੀ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਪ੍ਰਿਯੰਕਾ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ,''ਜੇਕਰ ਕਿਸੇ 'ਤੇ ਅਪਰਾਧ ਦਾ ਦੋਸ਼ ਹੈ ਤਾਂ ਸਿਰਫ਼ ਅਦਾਲਤ ਹੀ ਉਸ ਦੇ ਅਪਰਾਧ ਅਤੇ ਸਜ਼ਾ ਦਾ ਫੈਸਲਾ ਕਰ ਸਕਦੀ ਹੈ ਪਰ ਦੋਸ਼ ਲੱਗਦੇ ਹੀ ਦੋਸ਼ੀ ਦੇ ਪਰਿਵਾਰ ਨੂੰ ਸਜ਼ਾ ਦੇਣਾ, ਉਨ੍ਹਾਂ ਦੇ ਸਿਰ ਤੋਂ ਛੱਤ ਖੋਹ ਲੈਣਾ, ਕਾਨੂੰਨ ਦੀ ਪਾਲਣਾ ਕਰਨਾ, ਅਦਾਲਤ ਦੀ ਅਣਦੇਖੀ ਕਰਨਾ, ਦੋਸ਼ ਲੱਗਦੇ ਹੀ ਦੋਸ਼ੀ ਦਾ ਘਰ ਢਾਹ ਦੇਣਾ- ਇਹ ਨਿਆਂ ਨਹੀਂ ਹੈ।''

ਉਨ੍ਹਾਂ ਕਿਹਾ ਕਿ ਇਹ ਬੇਰਹਿਮੀ ਅਤੇ ਬੇਇਨਸਾਫ਼ੀ ਦਾ ਸਿਖਰ ਹੈ। ਕਾਂਗਰਸ ਨੇਤਾ ਅਨੁਸਾਰ,“ਕਾਨੂੰਨ ਬਣਾਉਣ ਵਾਲੇ, ਕਾਨੂੰਨ ਦੀ ਪਾਲਣਾ ਕਰਨ ਵਾਲੇ ਅਤੇ ਕਾਨੂੰਨ ਤੋੜਨ ਵਾਲੇ 'ਚ ਅੰਤਰ ਹੋਣਾ ਚਾਹੀਦਾ ਹੈ। ਸਰਕਾਰਾਂ ਅਪਰਾਧੀਆਂ ਵਾਂਗ ਵਿਹਾਰ ਨਹੀਂ ਕਰ ਸਕਦੀਆਂ। ਕਾਨੂੰਨ, ਸੰਵਿਧਾਨ, ਲੋਕਤੰਤਰ ਅਤੇ ਮਨੁੱਖਤਾ ਦੀ ਪਾਲਣਾ ਸ਼ਾਸਨ ਦੀ ਘੱਟੋ-ਘੱਟ ਸ਼ਰਤ ਹੈ। ਜੋ ਰਾਜਧਰਮ ਦਾ ਪਾਲਣ ਨਹੀਂ ਕਰ ਸਕਦਾ, ਉਹ ਨਾ ਤਾਂ ਸਮਾਜ ਅਤੇ ਨਾ ਹੀ ਦੇਸ਼ ਦਾ ਭਲਾ ਕਰ ਸਕਦਾ ਹੈ।'' ਪ੍ਰਿਯੰਕਾ ਗਾਂਧੀ ਨੇ ਕਿਹਾ,''ਬੁਲਡੋਜ਼ਰ ਇਨਸਾਫ਼ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ, ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡਾ ਹਾਦਸਾ : ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ
NEXT STORY