ਨੈਸ਼ਨਲ ਡੈਸਕ : ਡੀਐੱਨਏ ਟੈਸਟ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅਯੁੱਧਿਆ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਮੁੱਖ ਦੋਸ਼ੀ ਸਮਾਜਵਾਦੀ ਪਾਰਟੀ ਦੇ ਨੇਤਾ ਮੋਈਦ ਖਾਨ ਨੂੰ ਬਰੀ ਕਰ ਦਿੱਤਾ। ਸਪੈਸ਼ਲ ਜੱਜ (ਪੋਕਸੋ) ਨਿਰੂਪਮਾ ਵਿਕਰਮ ਨੇ ਖਾਨ (66) ਨੂੰ ਬਰੀ ਕਰ ਦਿੱਤਾ ਅਤੇ ਉਸਦੇ ਨੌਕਰ ਰਾਜੂ ਨੂੰ ਦੋਸ਼ੀ ਠਹਿਰਾਇਆ। ਇਹ ਮਾਮਲਾ 12 ਸਾਲ ਦੀ ਲੜਕੀ ਨਾਲ ਸਮੂਹਿਕ ਜਬਰ ਜ਼ਨਾਹ ਅਤੇ ਉਸਦੇ ਗਰਭਵਤੀ ਹੋਣ ਨਾਲ ਜੁੜਿਆ ਹੋਇਆ ਹੈ। 29 ਜੁਲਾਈ, 2024 ਨੂੰ ਭਦਰਸਾ ਪੁਲਸ ਸਟੇਸ਼ਨ ਵਿੱਚ ਮੋਈਦ ਖਾਨ ਅਤੇ ਉਸਦੇ ਨੌਕਰ ਰਾਜੂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਭਾਰਤ ਤੇ EU ਵਿਚਾਲੇ ਇਤਿਹਾਸਕ ਵਪਾਰਕ ਸਮਝੌਤਾ, ਅੰਤਰਰਾਸ਼ਟਰੀ ਮੀਡੀਆ 'ਚ ਛਾਇਆ 'ਮੋਦੀ ਮੈਜਿਕ'
ਮੋਈਦ ਖਾਨ ਦੇ ਵਕੀਲ ਸਈਦ ਖਾਨ ਨੇ ਕਿਹਾ ਕਿ ਅਦਾਲਤ ਨੇ ਬੁੱਧਵਾਰ ਨੂੰ ਮੋਈਦ ਦੇ ਨੌਕਰ ਰਾਜੂ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਮੋਈਦ ਖਾਨ ਅਤੇ ਰਾਜੂ ਦਾ ਡੀਐੱਨਏ ਟੈਸਟ ਕੀਤਾ ਗਿਆ ਸੀ, ਜਿਸ ਵਿੱਚ ਖਾਨ ਦਾ ਡੀਐੱਨਏ ਟੈਸਟ ਨੈਗੇਟਿਵ ਆਇਆ, ਜਦੋਂਕਿ ਰਾਜੂ ਦਾ ਡੀਐੱਨਏ ਟੈਸਟ ਪਾਜ਼ੇਟਿਵ ਆਇਆ, ਜਿਸ ਦੇ ਆਧਾਰ 'ਤੇ ਅਦਾਲਤ ਨੇ ਇਹ ਫੈਸਲਾ ਦਿੱਤਾ। ਮੋਈਦ ਖਾਨ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਪਿਛਲੇ ਸਾਲ 22 ਅਗਸਤ ਨੂੰ ਅਯੁੱਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਮੋਈਦ ਖਾਨ ਦੇ ਬਹੁ-ਮੰਜ਼ਿਲਾ ਸ਼ਾਪਿੰਗ ਕੰਪਲੈਕਸ ਨੂੰ ਢਾਹ ਦਿੱਤਾ। 3,000 ਵਰਗ ਫੁੱਟ ਦੇ ਖੇਤਰ ਵਿੱਚ ਬਣੀ ਇੱਕ ਬੇਕਰੀ ਨੂੰ ਵੀ ਢਾਹ ਦਿੱਤਾ ਗਿਆ ਸੀ। ਜਬਰ ਜ਼ਨਾਹ ਪੀੜਤਾ ਦਾ 7 ਅਗਸਤ ਨੂੰ ਲਖਨਊ ਦੇ ਕਵੀਨ ਮੈਰੀ ਹਸਪਤਾਲ ਵਿੱਚ ਡਾਕਟਰਾਂ ਦੁਆਰਾ ਗਰਭਪਾਤ ਕਰ ਦਿੱਤਾ ਗਿਆ ਸੀ।
ਭਾਜਪਾ ਆਗੂ ਦੇ ਪੁੱਤਰ ਨਾਲ ਟ੍ਰੇਡਿੰਗ ਐਪ ਰਾਹੀਂ 93 ਲੱਖ ਦੀ ਠੱਗੀ
NEXT STORY