ਨੈਸ਼ਨਲ ਡੈਸਕ : ਭਾਰਤ ਵਿੱਚ ਦੇਵੀ-ਦੇਵਤਿਆਂ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਇੰਨਾ ਡੂੰਘਾ ਹੈ ਕਿ ਲੋਕ ਭਗਵਾਨ ਨੂੰ ਖੁਸ਼ ਕਰਨ ਲਈ ਕਈ ਤਰ੍ਹਾਂ ਦੀਆਂ ਭੇਟਾਂ ਚੜ੍ਹਾਉਂਦੇ ਹਨ। ਆਮ ਤੌਰ 'ਤੇ ਰਵਾਇਤੀ ਭੇਟਾਂ ਵਿੱਚ ਲੱਡੂ, ਪੇੜੇ, ਮੇਵੇ, ਖੀਰ-ਪੁਰੀ ਜਾਂ ਫਲ-ਫੁੱਲ ਸ਼ਾਮਲ ਹੁੰਦੇ ਹਨ। ਹਾਲਾਂਕਿ, ਦੇਸ਼ ਵਿੱਚ ਕੁਝ ਮੰਦਰ ਅਜਿਹੇ ਹਨ, ਜਿੱਥੇ ਦੇਵੀ ਨੂੰ ਭੋਗ ਲਗਾਉਣ ਲਈ ਪਿੱਜ਼ਾ, ਬਰਗਰ, ਸੈਂਡਵਿਚ, ਪਾਣੀ-ਪੁਰੀ ਅਤੇ ਇੱਥੋਂ ਤੱਕ ਕਿ ਕੋਲਡ ਡਰਿੰਕਸ ਵੀ ਚੜ੍ਹਾਏ ਜਾਂਦੇ ਹਨ। ਪਹਿਲੀ ਨਜ਼ਰ ਵਿਚ ਇਹ ਪਰੰਪਰਾ ਤੁਹਾਨੂੰ ਬਹੁਤ ਜ਼ਿਆਦਾ ਅਜੀਬ ਲੱਗ ਸਕਦੀ ਹੈ ਪਰ ਸ਼ਰਧਾਲੂ ਇਸਨੂੰ ਦੇਵੀ ਦੀਆਂ ਵਿਲੱਖਣ ਇੱਛਾਵਾਂ ਅਤੇ ਆਧੁਨਿਕ ਸਮੇਂ ਦੇ ਜਵਾਬ ਵਿੱਚ ਬਦਲਦੀ ਭਗਤੀ ਭਾਵਨਾ ਦਾ ਪ੍ਰਤੀਕ ਮੰਨਦੇ ਹਨ। ਭਾਰਤ ਵਿੱਚ ਅਜਿਹੇ ਬਹੁਤ ਸਾਰੇ ਮੰਦਰ ਹਨ ਪਰ ਅਸੀਂ ਤੁਹਾਨੂੰ ਦੋ ਪ੍ਰਮੁੱਖ ਮੰਦਰਾਂ ਦੇ ਬਾਰੇ ਦੱਸਾਂਗੇ...
ਪੜ੍ਹੋ ਇਹ ਵੀ : WhatsApp ਯੂਜ਼ਰ ਲਈ ਵੱਡੀ ਖ਼ਬਰ : ਇਸ ਗਲਤ ਕੰਮ ਨਾਲ ਬੈਨ ਹੋ ਸਕਦਾ ਹੈ ਤੁਹਾਡਾ ਖਾਤਾ
1. ਰਾਜਕੋਟ (ਗੁਜਰਾਤ) ਦੇ ਰਪੁਤਾਨਾ ਵਿੱਚ ਸਥਿਤ ਜੀਵਿਕਾ ਮਾਤਾ ਜੀ ਮੰਦਰ
2. ਚੇਨਈ (ਤਾਮਿਲਨਾਡੂ) ਦੇ ਪਡੱਪਾਈ 'ਚ ਸਥਿਤ ਜੈ ਦੁਰਗਾ ਪੀਠਮ ਮੰਦਰ
ਜੀਵਿਕਾ ਮਾਤਾ ਜੀ ਮੰਦਰ (ਬੱਚਿਆਂ ਦੀ ਲੰਬੀ ਉਮਰ ਲਈ ਚੜ੍ਹਾਇਆ ਜਾਂਦਾ ਮਾਡਰਨ ਪ੍ਰਸਾਦ)
ਇਹ ਮੰਦਰ ਲਗਭਗ 65-70 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਮਾਤਾ ਜੀ ਦਾ ਆਸ਼ੀਰਵਾਦ ਲੈਣ ਲਈ ਸ਼ਰਧਾਲੂ ਦੂਰ-ਦੂਰ ਤੋਂ ਆਉਂਦੇ ਹਨ। ਖਾਸ ਕਰਕੇ ਉਹ ਪਰਿਵਾਰ, ਜੋ ਆਪਣੇ ਬੱਚਿਆਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕਰਦੇ ਹਨ। ਮੰਦਰ ਦੇ ਪੁਜਾਰੀਆਂ ਦੇ ਅਨੁਸਾਰ ਪਹਿਲਾਂ ਇੱਥੇ ਸਿਰਫ਼ ਨਾਰੀਅਲ, ਮਠਿਆਈਆਂ ਅਤੇ ਰਵਾਇਤੀ ਭੇਟਾਂ ਚੜ੍ਹਾਈਆਂ ਜਾਂਦੀਆਂ ਸਨ।
ਪੜ੍ਹੋ ਇਹ ਵੀ : Work From Home ਨੂੰ ਲੈ ਕੇ ਹੋ ਗਏ ਨਵੇਂ ਹੁਕਮ ਜਾਰੀ, ਜਾਣੋ ਕਿੰਨਾ ਨੂੰ ਨਹੀਂ ਮਿਲੇਗਾ ਲਾਭ
ਸਮੇਂ ਦੇ ਨਾਲ ਬੱਚਿਆਂ ਨੂੰ ਉਨ੍ਹਾਂ ਦੇ ਮਨਪਸੰਦ ਭੋਜਨ ਪ੍ਰਸ਼ਾਦ (ਭੇਟ) ਦੇ ਰੂਪ ਵਿੱਚ ਪੇਸ਼ ਕਰਨ ਦੀ ਪਰੰਪਰਾ ਬੱਚਿਆਂ ਨੂੰ ਆਕਰਸ਼ਿਤ ਕਰਨ ਲੱਗੀ। ਹੁਣ ਇਸ ਮੰਦਰ ਵਿਚ ਬਰਗਰ, ਪਿੱਜ਼ਾ, ਸੈਂਡਵਿਚ, ਪਾਣੀ ਪੂਰੀ ਅਤੇ ਕੋਲਡ ਡਰਿੰਕਸ ਨੂੰ ਵੀ ਪ੍ਰਸ਼ਾਦ ਦੇ ਰੂਪ ਵਿਚ ਮੰਨਿਆ ਜਾਂਦਾ ਹੈ। ਮੰਦਰ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇੱਥੇ ਪ੍ਰਾਪਤ ਦਾਨ ਸਿਰਫ਼ ਧਾਰਮਿਕ ਉਦੇਸ਼ਾਂ ਲਈ ਹੀ ਨਹੀਂ ਸਗੋਂ ਗਰੀਬਾਂ ਦੀ ਮਦਦ ਅਤੇ ਸਮਾਜ ਸੇਵਾ ਲਈ ਵੀ ਵਰਤਿਆ ਜਾਂਦਾ ਹੈ। ਇਸ ਲਈ ਸ਼ਰਧਾਲੂ ਉਤਸ਼ਾਹ ਨਾਲ ਦਾਨ ਕਰਦੇ ਹਨ ਅਤੇ ਵੱਖ-ਵੱਖ ਰੂਪਾਂ ਵਿੱਚ ਪ੍ਰਸ਼ਾਦ ਚੜ੍ਹਾਉਂਦੇ ਹਨ।
ਜੈ ਦੁਰਗਾ ਪੀਠਮ ਮੰਦਰ (ਵਿਲੱਖਣ ਭੇਟਾਂ ਕਾਰਨ ਦੇਸ਼-ਵਿਦੇਸ਼ ਤੋਂ ਆਉਂਦੇ ਹਨ ਸ਼ਰਧਾਲੂ)
ਇਸ ਮੰਦਰ ਦੀ ਸਥਾਪਨਾ ਹਰਬਲ ਓਨਕੋਲੋਜਿਸਟ ਡਾ. ਕੇ. ਸ਼੍ਰੀਧਰ ਦੁਆਰਾ ਕੀਤੀ ਗਈ ਸੀ। ਇਹ ਮੰਦਰ ਆਪਣੇ ਆਧੁਨਿਕ ਪ੍ਰਸਾਦ ਮੇਨੂ ਲਈ ਜਾਣਿਆ ਜਾਂਦਾ ਹੈ। ਇੱਥੇ ਸ਼ਰਧਾਲੂ ਦੇਵੀ ਨੂੰ ਪਿੱਜ਼ਾ, ਬਰਗਰ, ਸੈਂਡਵਿਚ, ਪਾਸਤਾ ਅਤੇ ਹੋਰ ਆਧੁਨਿਕ ਪਕਵਾਨ ਚੜ੍ਹਾਉਂਦੇ ਹਨ। ਸਾਰੀਆਂ ਭੇਟਾਂ ਇੱਕ ਪਵਿੱਤਰ ਰਸੋਈ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ। ਕਿਸੇ ਵੀ ਭੇਟ ਵਿੱਚ ਕੋਈ ਵੀ ਵਰਜਿਤ ਸਮੱਗਰੀ ਨਹੀਂ ਵਰਤੀ ਜਾਂਦੀ। ਮੰਦਰ ਵਿੱਚ ਸਿਰਫ਼ FSSAI-ਪ੍ਰਮਾਣਿਤ ਭੋਜਨ ਹੀ ਵਰਤਿਆ ਜਾਂਦਾ ਹੈ, ਅਤੇ ਸਾਰੀ ਪ੍ਰਕਿਰਿਆ ਧਾਰਮਿਕ ਸ਼ੁੱਧਤਾ ਅਤੇ ਸਿਹਤ ਮਿਆਰਾਂ ਦੀ ਪਾਲਣਾ ਕਰਦੀ ਹੈ।
ਪੜ੍ਹੋ ਇਹ ਵੀ : ਲਾੜੀ ਨੇ ਬਦਲਿਆ ਰਿਵਾਜ਼, ਨੱਚਦੀ ਹੋਈ ਬਰਾਤ ਲੈ ਕੇ ਪੁੱਜੀ ਲਾੜੇ ਦੇ ਘਰ, ਵੀਡੀਓ ਵਾਇਰਲ
ਜਨਮਦਿਨ 'ਤੇ 'ਕੇਕ ਦਾ ਪ੍ਰਸਾਦ'
ਲੋਕਾਂ ਦੇ ਜਨਮਦਿਨ ਵੀ ਮੰਦਰ ਵਿੱਚ ਰਜਿਸਟਰ ਕੀਤੇ ਜਾਂਦੇ ਹਨ। ਜਨਮਦਿਨ ਦੇ ਖ਼ਾਸ ਮੌਕੇ 'ਤੇ ਮੰਦਰ ਵਿੱਚ ਕੇਕ ਵੀ ਕੱਟਿਆ ਜਾਂਦਾ ਹੈ। ਕੇਕ ਦੇਵੀ ਨੂੰ ਚੜ੍ਹਾਉਣ ਤੋਂ ਬਾਅਦ ਫਿਰ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਵੰਡਿਆ ਜਾਂਦਾ ਹੈ। ਇਹ ਵਿਲੱਖਣ ਰਿਵਾਜ ਬੱਚਿਆਂ ਅਤੇ ਨੌਜਵਾਨ ਸ਼ਰਧਾਲੂਆਂ ਨੂੰ ਮੰਦਰ ਨਾਲ ਜੋੜਨ ਦਾ ਇੱਕ ਵਿਸ਼ੇਸ਼ ਤਰੀਕਾ ਬਣ ਗਿਆ ਹੈ।
ਜਾਣੋ ਕਿਉਂ ਬਦਲੀ ਮੰਦਰਾਂ ਵਿੱਚ ਭੋਗ ਚੜ੍ਹਾਉਣ ਦੀ ਪਰੰਪਰਾ
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਦਲਾਅ ਆਧੁਨਿਕ ਪੀੜ੍ਹੀ ਨੂੰ ਮੰਦਰਾਂ ਨਾਲ ਜੋੜਨ ਦੀ ਕੋਸ਼ਿਸ਼ ਹੈ। ਬੱਚੇ ਅਤੇ ਨੌਜਵਾਨ ਆਧੁਨਿਕ ਪਕਵਾਨਾਂ ਨੂੰ ਤਰਜੀਹ ਦਿੰਦੇ ਹਨ, ਇਸ ਲਈ ਇਹਨਾਂ ਨੂੰ ਦੇਵੀ ਨੂੰ ਭੋਗ ਦੇ ਰੂਪ ਵਿੱਚ ਚੜ੍ਹਾਇਆ ਜਾਂਦਾ ਹੈ। ਭੋਗ ਦਾ ਸਾਰ ਭਾਵਨਾਵਾਂ ਵਿੱਚ ਹੈ, ਭੋਜਨ ਦੀ ਕਿਸਮ ਵਿੱਚ ਨਹੀਂ। ਸ਼ਰਧਾਲੂਆਂ ਦਾ ਮੰਨਣਾ ਹੈ ਕਿ "ਦੇਵੀ ਭੇਟਾਂ ਨੂੰ ਸਵੀਕਾਰ ਕਰਦੀ ਹੈ, ਜੇਕਰ ਉਹ ਪੂਰੇ ਦਿਲ ਨਾਲ ਚੜ੍ਹਾਈਆਂ ਜਾਣ।"
ਪੜ੍ਹੋ ਇਹ ਵੀ : ਵੱਡੇ ਕਾਰੋਬਾਰੀ ਦੀ ਨੂੰਹ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਕੋਲੋਂ ਬਰਾਮਦ ਹੋਇਆ ਸੁਸਾਈਡ ਨੋਟ
ਹੈਰਾਨੀਜਨਕ ਖ਼ੁਲਾਸਾ: ਦੇਸ਼ ਦਾ ਸਭ ਤੋਂ ਵੱਧ ਪ੍ਰਤੀ ਵਿਅਕਤੀ ਕਰਜ਼ੇ ਵਾਲਾ ਸੂਬਾ ਬਣਿਆ 'ਪੰਜਾਬ'
NEXT STORY