ਗੋਂਡਾ, (ਭਾਸ਼ਾ)- ਜ਼ਿਲੇ ਦੇ ਮਨਕਾਪੁਰ ਕੋਤਵਾਲੀ ਖੇਤਰ ਸਥਿਤ ਗੁਰੂਚਰਨ ਸ਼੍ਰੀਵਾਸਤਵ ਏ. ਆਰ. ਇੰਟਰ ਕਾਲਜ ’ਚ ਗਣਤੰਤਰ ਦਿਵਸ ਮੌਕੇ ਵਿਦਿਆਰਥਣਾਂ ਵੱਲੋਂ ਬੁਰਕਾ ਪਹਿਨ ਕੇ ਨੱਚਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਜ਼ਿਲਾ ਵਿਦਿਆਲਿਆ ਨਿਰੀਖਕ ਡਾ. ਰਾਮਚੰਦਰ ਨੇ ਦੱਸਿਆ ਕਿ ਕਾਲਜ ਪ੍ਰਬੰਧਕ ਅਤੇ ਪ੍ਰਿੰਸੀਪਲ ਨੂੰ ਤਲਬ ਕੀਤਾ ਗਿਆ ਹੈ ਅਤੇ ਜਾਂਚ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਵੀਡੀਓ ’ਚ ਕੁਝ ਵਿਦਿਆਰਥਣਾਂ ਬੁਰਕਾ ਪਹਿਨ ਕੇ ਨੱਚਦੀਆਂ ਅਤੇ ਭੂਤਾਂ ਵਰਗਾ ਅਭਿਨੈ ਕਰਦੀਆਂ ਨਜ਼ਰ ਆ ਰਹੀਆਂ ਹਨ।
ਸੋਸ਼ਲ ਮੀਡੀਆ ’ਤੇ ਲੋਕਾਂ ਨੇ ਇਸ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਕਾਲਜ ਪ੍ਰਬੰਧਕ ਰਾਜੂ ਸ਼੍ਰੀਵਾਸਤਵ ਨੇ ਲਿਖਤੀ ਮੁਆਫ਼ੀ ਜਾਰੀ ਕਰਦਿਆਂ ਕਿਹਾ ਕਿ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਖ਼ਿਮਾ ਦੇ ਜਾਚਕ ਹਨ ਅਤੇ ਭਵਿੱਖ ’ਚ ਅਜਿਹਾ ਪ੍ਰੋਗਰਾਮ ਨਹੀਂ ਹੋਵੇਗਾ।
ਪੀਯੂਸ਼ ਗੋਇਲ ਦਾ ਵੱਡਾ ਐਲਾਨ: ਚਿਲੀ ਨਾਲ ਜਲਦ ਹੋਵੇਗਾ ਮੁਕਤ ਵਪਾਰ ਸਮਝੌਤਾ, ਭਾਰਤ ਨੂੰ ਮਿਲਣਗੇ ਅਹਿਮ ਖਣਿਜ
NEXT STORY