ਹਿਮਾਚਲ— ਹਿਮਾਚਲ ਦੇ ਜ਼ਿਲਾ ਕੁੱਲੂ 'ਚ ਨਿਰਮੰਡ ਬੱਸ ਸਟਾਪ ਨੇੜੇ ਸੋਮਵਾਰ ਨੂੰ ਨਿੱਜੀ ਬੱਸ ਦੀ ਲਪੇਟ 'ਚ ਆਉਣ ਨਾਲ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਗੁੱਸੇ 'ਚ ਆਏ ਲੋਕਾਂ ਦੀ ਭੀੜ ਨੇ ਬੱਸ ਨੂੰ ਅੱਗ ਲਗਾ ਦਿੱਤੀ। ਦੇਖਦੇ ਹੀ ਦੇਖਦੇ ਬੱਸ ਸੜ ਕੇ ਸੁਆਹ ਹੋ ਗਈ। ਨਿੱਜੀ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਔਤਰ ਦਾ ਨਾਮ ਸ਼ਾਮ ਲਤਾ ਹੈ, ਉਹ ਨਿਰਮੰਡ ਸਕੂਲ 'ਚ ਕਰਮਚਾਰੀ ਸੀ। ਉਹ ਕੁਝ ਸਮੇਂ ਤੋਂ ਬੀਮਾਰ ਚੱਲ ਰਹੀ ਸੀ ਅਤੇ ਹਸਪਤਾਲ 'ਚ ਇਲਾਜ ਲਈ ਭਰਤੀ ਕੀਤੀ ਗਈ ਸੀ। ਬੱਸ ਅੱਡੇ ਨੇੜੇ ਉਹ ਨਿੱਜੀ ਬੱਸ ਦੀ ਲਪੇਟ 'ਚ ਆ ਗਈ। ਔਰਤ ਦੇ ਰਿਸ਼ਤੇਦਾਰਾਂ ਦਾ ਆਰੋਪ ਹੈ ਕਿ ਚਾਲਕ ਦੀ ਲਾਪਰਵਾਹੀ ਕਾਰਨ ਹਾਦਸਾ ਹੋਇਆ ਹੈ। ਮ੍ਰਿਤਕ ਔਰਤ ਦਾ ਬੇਟਾ ਨਿਰਮੰਡ ਪੂਰਨ ਚੰਦ ਭਾਜਪਾ ਨੌਜਵਾਨ ਮੋਰਚਾ ਦਾ ਮਹਾਮੰਤਰੀ ਵੀ ਹੈ। ਪਰਿਵਾਰ ਨੇ ਆਰੋਪ ਲਗਾਇਆ ਕਿ ਬੇਲਗਾਮ ਵਿਵਸਥਾ ਕਾਰਨ ਹਾਦਸੇ ਵਧ ਰਹੇ ਹਨ। ਗੁੱਸੇ 'ਚ ਆਈ ਭੀੜ ਨੇਪੁਲਸ ਦੀ ਗੁਮਟੀ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ।
'ਸਵੱਛ ਭਾਰਤ' ਮੁਹਿੰਮ ਲਈ ਪੀ.ਐੱਮ. ਮੋਦੀ ਨੇ ਮੰਗੀ ਇਨ੍ਹਾਂ ਹਸਤੀਆਂ ਤੋਂ ਮਦਦ
NEXT STORY