ਚੰਦਰਗਿਰੀ- ਆਂਧਰਾ ਪ੍ਰਦੇਸ਼ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਏਪੀਐੱਸਆਰਟੀਸੀ) ਦੀ ਤੇਜ਼ ਗਤੀ ਨਾਲ ਜਾ ਰਹੀ ਬੱਸ ਇੱਥੇ ਇਕ ਪੁਲ ਨਾਲ ਟਕਰਾਉਣ ਨਾਲ ਉਸ 'ਚ ਸਵਾਰ 42 ਯਾਤਰੀ ਜ਼ਖ਼ਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਐਤਵਾਰ ਰਾਤ ਬੱਸ ਤਿਰੂਪਤੀ ਜਾ ਰਹੀ ਸੀ ਅਤੇ ਬੱਸ 'ਚ 42 ਯਾਤਰੀ ਸਵਾਰ ਸਨ। ਪੁਲਸ ਡਿਪਟੀ ਸੁਪਰਡੈਂਟ (ਡੀਐੱਸਪੀ) ਬੀ. ਪ੍ਰਸਾਦ ਨੇ ਸੋਮਵਾਰ ਨੂੰ ਦੱਸਿਆ,''ਇੱਥੇ ਇਕ ਸਿੱਧੀ ਸੜਕ ਸੀ, ਜਿਸ ਨਚ ਕੋਈ ਤਕਨੀਕੀ ਕਮੀ ਨਹੀਂ ਸੀ।''
ਇਹ ਵੀ ਪੜ੍ਹੋ : ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਰਹਿਣਗੇ ਬੰਦ
ਸ਼ੁਰੂਆਤੀ ਜਾਂਚ ਅਨੁਸਾਰ, ਡਰਾਈਵਰ ਤੇਜ਼ ਗਤੀ ਨਾਲ ਬੱਸ ਚਲਾ ਰਿਹਾ ਸੀ ਅਤੇ ਉਸ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।'' ਉਨ੍ਹਾਂ ਸੰਕੇਤ ਦਿੱਤਾ ਕਿ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਹੋਇਆ। ਡੀਐੱਸਪੀ ਨੇ ਦੱਸਿਆ ਕਿ ਅਗਰਾਲਾ ਨਾਰਾਇਣ ਕਾਲਜ ਨੇੜੇ ਤੇਜ਼ ਗਤੀ ਨਾਲ ਆ ਰਹੀ ਏਪੀਐੱਸਆਰਟੀਸੀ ਬੱਸ ਦੇ ਪੁਲ ਨਾਲ ਟਕਰਾਉਣ ਕਾਰਨ ਸਾਰੇ ਯਾਤਰੀ ਜ਼ਖ਼ਮੀ ਹੋ ਗਏ। ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਖਮੀ ਬਜ਼ੁਰਗ ਪਿਤਾ ਨੂੰ ਰੇਹੜੀ 'ਤੇ ਹਸਪਤਾਲ ਲੈ ਗਿਆ ਪੁੱਤ, ਸਮੇਂ 'ਤੇ ਨਹੀਂ ਮਿਲੀ ਐਂਬੂਲੈਂਸ
NEXT STORY