ਬਡਵਾਨੀ—ਮੱਧ ਪ੍ਰਦੇਸ਼ ਦੇ ਬਰਵਾਨੀ ਜ਼ਿਲੇ ਦੇ ਨਿਵਾਲੀ ਥਾਣਾ ਖੇਤਰ 'ਚ ਖੇਤਿਆ-ਸੇਂਧਵਾ ਰਾਜਮਾਰਗ 'ਤੇ ਅੱਜ ਸਵੇਰਸਾਰ ਪ੍ਰਾਈਵੇਟ ਬੱਸ ਅਤੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਕਾਰ ਵਿਚਾਲੇ ਜਬਰਦਸਤ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ 11 ਲੋਕ ਜ਼ਖਮੀ ਹੋ ਗਏ।

ਪੁਲਸ ਮਾਹਰਾਂ ਮੁਤਾਬਕ ਜ਼ਿਲਾ ਦਫਤਰ ਤੋਂ ਲਗਭਗ 60 ਕਿਲੋਮੀਟਰ ਦੂਰ ਖੇਤਿਆ ਸੇਂਧਵਾ ਰਾਜਮਾਰਗ 'ਤੇ ਖੜੀਖਮ ਘਾਟ 'ਤੇ ਪ੍ਰਾਈਵੇਟ ਬੱਸ ਅਤੇ ਸ਼ਰਧਾਲੂਆਂ ਨਾਲ ਭਰੀ ਕਾਰ ਦੀ ਆਪਸ 'ਚ ਟੱਕਰ ਹੋ ਗਈ। ਹਾਦਸੇ 'ਚ ਜ਼ਖਮੀ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਨ੍ਹਾਂ 'ਚੋਂ 6 ਗੰਭੀਰ ਜ਼ਖਮੀ ਲੋਕਾਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕਾਰ ਸਵਾਰ ਸ਼ਰਧਾਲੂ ਧਾਰ ਜ਼ਿਲੇ ਦੇ ਕੁਕਸ਼ੀ ਖੇਤਰ ਦੇ ਸਨ ਅਤੇ ਉਹ ਮੱਧ ਪ੍ਰਦੇਸ਼ ਮਹਾਰਾਸ਼ਟਰ ਸਰਹੱਦ 'ਤੇ ਸਥਿਤ ਤੋਰਣਮਾਲ ਦਰਸ਼ਨ ਲਈ ਜਾ ਰਹੇ ਸੀ।
ਭਾਰਤੀ ਫੌਜ ਨੇ ਪਾਕਿਸਤਾਨ ਨੂੰ ਕਿਹਾ- ਆ ਕੇ ਲੈ ਜਾਓ ਘੁਸਪੈਠੀਆਂ ਦੀਆਂ ਲਾਸ਼ਾਂ
NEXT STORY