ਬਲਰਾਮਪੁਰ/ਕਾਠਮੰਡੂ (ਭਾਸ਼ਾ)- ਨੇਪਾਲ ਵਿੱਚ ਭਾਰਤੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਘੱਟੋ-ਘੱਟ 25 ਭਾਰਤੀ ਸੈਲਾਨੀ ਜ਼ਖਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਇਲਾਜ ਲਈ ਬਲਰਾਮਪੁਰ ਦੇ ਤੁਲਸੀਪੁਰ ਸਥਿਤ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਨੇਪਾਲ ਦੇ ਡਾਂਗ ਜ਼ਿਲ੍ਹੇ ਦੇ ਚਿਸਾਪਾਨੀ ਨੇੜੇ ਵਾਪਰੀ, ਜਦੋਂ ਭਾਰਤੀ ਸੈਲਾਨੀਆਂ ਨੂੰ ਪੋਖਰਾ ਲੈ ਜਾ ਰਹੀ ਇੱਕ ਬੱਸ ਦੇ ਬ੍ਰੇਕ ਫੇਲ੍ਹ ਹੋ ਗਏ, ਜਿਸ ਕਾਰਨ ਇਹ ਹਾਦਸਾਗ੍ਰਸਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਯਾਤਰੀ ਕਿਸ਼ਤੀ 'ਚ ਲੱਗੀ ਅੱਗ, ਮਰਨ ਵਾਲਿਆਂ ਦੀ ਗਿਣਤੀ 148 ਹੋਈ
ਪੁਲਸ ਨੇ ਦੱਸਿਆ ਕਿ ਹਾਦਸੇ ਵਿੱਚ 25 ਸੈਲਾਨੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲਖਨਊ, ਸੀਤਾਪੁਰ, ਹਰਦੋਈ, ਬਾਰਾਬੰਕੀ ਜ਼ਿਲ੍ਹਿਆਂ ਦੇ ਵਸਨੀਕ ਹਨ। ਤੁਲਸੀਪੁਰ ਪੁਲਸ ਸਰਕਲ ਅਫਸਰ ਬ੍ਰਿਜਨੰਦਨ ਰਾਏ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇਪਾਲ ਦੇ ਗੜ੍ਹਵਾ ਦੇ ਸਿਹਤ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ 19 ਲੋਕਾਂ ਨੂੰ ਐਂਬੂਲੈਂਸ ਰਾਹੀਂ ਬਲਰਾਮਪੁਰ ਦੇ ਤੁਲਸੀਪੁਰ ਕਮਿਊਨਿਟੀ ਸੈਂਟਰ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਕੁਝ ਸੈਲਾਨੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਜਦੋਂ ਕਿ ਤਿੰਨ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਦਾ ਨੇਪਾਲ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪੱਬ 'ਚ ਪਾਰਟੀ ਕਰਨ ਮਗਰੋਂ ਘਰ ਪਰਤੀਆਂ ਸਹੇਲੀਆਂ, ਰਾਤੀਂ 3 ਵਜੇ ਇਕ ਨੇ ਕਰ'ਤਾ ਕੁਝ ਅਜਿਹਾ ਕਿ...
NEXT STORY