ਨੈਸ਼ਨਲ ਡੈਸਕ- ਕਰਨਾਟਕ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਪ੍ਰਾਈਵੇਟ ਬੱਸ ਨੂੰ ਅਚਾਨਕ ਅੱਗ ਲੱਗ ਗਈ ਤੇ ਚੱਲਦੀ-ਚੱਲਦੀ ਬੱਸ ਅੱਗ ਦਾ ਗੋਲ਼ਾ ਬਣ ਗਈ। ਹਾਲਾਂਕਿ ਗਨੀਮਤ ਰਹੀ ਕਿ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਕੁਝ ਸਵਾਰੀਆਂ ਨੂੰ ਸੱਟਾਂ ਲੱਗੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਹੋਸਾਨਗਰ ਤੋਂ ਬੈਂਗਲੁਰੂ ਜਾ ਰਹੀ ਸੀ ਤੇ ਹਾਦਸੇ ਸਮੇਂ ਬੱਸ ਵਿੱਚ 36 ਯਾਤਰੀ ਸਵਾਰ ਸਨ। ਅਧਿਕਾਰੀਆਂ ਅਨੁਸਾਰ, ਇਸ ਹਾਦਸੇ ਵਿੱਚ ਘੱਟੋ-ਘੱਟ 10 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ। ਘਟਨਾ ਦੇ ਵਿਸਤ੍ਰਿਤ ਵੇਰਵਿਆਂ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਸੰਬਰ 2025 ਵਿੱਚ ਚਿੱਤਰਦੁਰਗਾ ਜ਼ਿਲ੍ਹੇ ਦੇ ਹਿਰੀਯੂਰ ਤਾਲੁਕ ਵਿੱਚ ਨੈਸ਼ਨਲ ਹਾਈਵੇਅ 48 'ਤੇ ਵੀ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ। ਉਸ ਸਮੇਂ ਬੈਂਗਲੁਰੂ ਤੋਂ ਸ਼ਿਵਮੋਗਾ ਜਾ ਰਹੀ ਇੱਕ ਸਲੀਪਰ ਕੋਚ ਬੱਸ ਦੀ ਟੱਕਰ ਇੱਕ ਲਾਰੀ ਨਾਲ ਹੋ ਗਈ ਸੀ। ਇਹ ਲਾਰੀ ਡਿਵਾਈਡਰ ਪਾਰ ਕਰਕੇ ਬੱਸ ਨਾਲ ਟਕਰਾਈ ਸੀ, ਜਿਸ ਕਾਰਨ ਬੱਸ ਨੂੰ ਅੱਗ ਲੱਗ ਗਈ ਸੀ।
ਤੜਕਸਾਰ ਵਾਪਰਿਆ ਭਿਆਨਕ ਹਾਦਸਾ ! ਖੜ੍ਹੇ ਟ੍ਰੇਲਰ 'ਚ ਜਾ ਵੱਜੀ ਬੱਸ ! ਮਾਂ-ਪੁੱਤ ਸਣੇ 4 ਲੋਕਾਂ ਦੀ ਮੌਤ
NEXT STORY