ਕਾਨਪੁਰ— ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ 'ਚ ਇਕ ਕਾਰੋਬਾਰੀ ਕੋਲ 4.5 ਕਰੋੜ ਰੁਪਏ ਬਰਾਮਦ ਹੋਏ ਹਨ। ਪੁਲਸ ਨੂੰ ਸੁਪਾਰੀ ਦੇ ਵਪਾਰ ਦੀ ਆੜ 'ਚ ਹਵਾਲਾ ਦਾ ਕਾਰੋਬਾਰ ਚਲਾਏ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਕਰ ਕੇ ਸੋਫਿਆਂ ਦੇ ਅੰਦਰ ਭਰੇ ਰੁਪਏ ਬਰਾਮਦ ਕੀਤੇ। ਕਿਦਵਈ ਨਗਰ ਦੇ ਬਲਾਕ 'ਚ ਰਹਿਣ ਵਾਲੇ ਵਿਵੇਕ ਕੁਮਾਰ ਅਗਰਵਾਲ ਦੀ ਅਗਰਵਾਲ ਟਰੇਡਰਜ਼ ਨਾਂ ਦੀ ਫਰਮ ਹੈ। ਇਸ ਫਰਮ ਦਾ ਦਫ਼ਤਰ ਨਯਾਗੰਜ ਦੀ ਕਿਸ਼ਨ ਬਿਲਡਿੰਗ 'ਚ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਿਰ ਤੋਂ ਪਤਾ ਲੱਗਾ ਕਿ ਹਵਾਲਾ ਕਾਰੋਬਾਰ ਰਾਹੀਂ ਭਰੀ ਰਕਮ ਨੇਪਾਲ ੱਤੇ ਬੰਗਲਾਦੇਸ਼ ਭੇਜੀ ਜਾ ਰਹੀ ਹੈ। ਪੁਲਸ ਜਦੋਂ ਬਿਲਡਿੰਗ 'ਚ ਪੁੱਜੀ ਤਾਂ ਇੱਥੇ ਦਫ਼ਤਰ 'ਚ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਉਸ ਤੋਂ ਸ਼ੱਕ ਹੋਣ 'ਤੇ ਪੁਲਸ ਨੇ ਉੱਥੇ ਪਏ ਸੋਫੇ ਖੁੱਲ੍ਹਵਾ ਕੇ ਚੈਕਿੰਗ ਸ਼ੁਰੂ ਕੀਤੀ। ਸੋਫੇ ਖੁੱਲ੍ਹਵਾਏ ਗਏ ਤਾਂ ਉਨ੍ਹਾਂ 'ਚ ਨੋਟਾਂ ਦੇ ਬੰਡਲ ਰੱਖੇ ਮਿਲੇ। ਇਹ ਬੰਡਲ 2 ਹਜ਼ਾਰ, 100 ਅਤੇ 500 ਦੇ ਨੋਟਾਂ ਦੇ ਸਨ। 4.5 ਕਰੋੜ ਰੁਪਏ ਬਰਾਮਦ ਹੋਣ ਤੋਂ ਬਾਅਦ ਪੁਲਸ ਨੇ ਆਮਦਨ ਟੈਕਸ ਵਿਭਾਗ ਨੂੰ ਸੂਚਨਾ ਦਿੱਤੀ।
ਮੌਕੇ 'ਤੇ ਪੁਲਸ ਫੋਰਸ ਬੁਲਾਈ ਗਈ। ਸੂਚਨਾ ਤੋਂ ਬਾਅਦ ਪੁੱਜੀ ਆਮਦਨ ਟੈਕਸ ਵਿਭਾਗ ਦੀ ਟੀਮ ਨੇ ਜਾਂਚ ਸ਼ੁਰੂ ਕੀਤੀ। ਕਾਰੋਬਾਰੀ ਵਿਵੇਕ ਨੇ ਆਮਦਨ ਟੈਕਸ ਵਿਭਾਗ ਨੂੰ ਦੱਸਿਆ ਕਿ ਇਹ ਰੁਪਏ ਉਨ੍ਹਾਂ ਦੇ ਹਨ ਅਤੇ ਇਸ ਨੂੰ ਬੈਂਕ 'ਚ ਜਮ੍ਹਾ ਕਰਨ ਲਈ ਰੱਖਿਆ ਸੀ। ਜਦੋਂ ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਵਿਵੇਕ ਤੋਂ ਰੁਪਿਆਂ ਨਾਲ ਸੰਬੰਧਤ ਦਸਤਾਵੇਜ਼ ਮੰਗੇ ਤਾਂ ਉਹ ਸਿਰਫ ਡੇਝ ਕਰੋੜ ਰੁਪਏ ਦੇ ਕਾਗਜ਼ਾਤ ਹੀ ਦਿਖਾ ਸਕਿਆ। ਐੱਸ.ਪੀ. ਸਾਊਥ ਅਸ਼ੋਕ ਕੁਮਾਰ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਕਾਰੋਬਾਰੀ ਦੇ ਇੱਥੋਂ ਕੁਝ ਸ਼ੱਕੀ ਲੋਕ ਹਵਾਲਾ ਰਾਹੀਂ ਨੇਪਾਲ ਅਤੇ ਬੰਗਲਾਦੇਸ਼ ਪੈਸਾ ਭੇਜਦੇ ਅਤੇ ਮੰਗਵਾਉਂਦੇ ਹਨ। ਪੁਲਸ ਨੇ 2 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਦਫ਼ਤਰ 'ਚ ਖੋਜ ਕੀਤੀ ਤਾਂ ਇਕ ਕਮਰੇ ਤੋਂ 4.33 ਕਰੋੜ ਅਤੇ ਦੂਜੇ ਕਮਰੇ ਤੋਂ 1.12 ਕਰੋੜ ਰੁਪਏ ਬਰਾਮਦ ਹੋਏ। ਅਸ਼ੋਕ ਕੁਮਾਰ ਨੇ ਦੱਸਿਆ ਕਿ ਰਾਸ਼ਟਰ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਲੋਕਾਂ ਨੂੰ ਇੱਥੋਂ ਰੁਪਏ ਭੇਜਦਾ ਸੀ, ਜਾਂਚ 'ਚ ਇਹ ਸਿੱਧ ਹੁੰਦਾ ਹੈ ਤਾਂ ਰਿਪੋਰਟ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ।
2 ਔਰਤਾਂ ਦਾ ਗਲਾ ਵੱਢ ਕੇ ਕੀਤਾ ਕਤਲ
NEXT STORY