ਨੈਸ਼ਨਲ ਡੈਸਕ : ਕਰਨਾਟਕ ਦੇ ਕਈ ਹਿੱਸਿਆਂ ਵਿੱਚ ਵੀਰਵਾਰ ਸਵੇਰੇ ਭਾਰੀ ਮੀਂਹ ਪਿਆ, ਜਿਸ ਤੋਂ ਬਾਅਦ ਆਈਐਮਡੀ ਨੇ ਕਈ ਜ਼ਿਲ੍ਹਿਆਂ ਲਈ ਆਰੇਂਜ਼ ਅਤੇ ਯੈਲੋ ਅਲਰਟ ਜਾਰੀ ਕਰ ਦਿੱਤਾ। ਇਸ ਤੋਂ ਇਲਾਵਾ ਵਿਦਿਅਕ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਕਈ ਜ਼ਿਲ੍ਹਿਆਂ ਵਿੱਚ ਅਧਿਕਾਰੀਆਂ ਵਲੋਂ ਸਾਵਧਾਨੀ ਨੂੰ ਲੈ ਕੇ ਕਦਮ ਚੁੱਕੇ ਗਏ। ਆਰੇਂਜ਼ ਅਲਰਟ 11 ਤੋਂ 20 ਸੈਂਟੀਮੀਟਰ ਤੱਕ ਦੀ "ਬਹੁਤ ਭਾਰੀ" ਬਾਰਿਸ਼ ਹੋਣ ਦਾ ਦਰਸਾਉਂਦਾ ਹੈ, ਜਦੋਂ ਕਿ ਯੈਲੋ ਅਲਰਟ 6 ਤੋਂ 11 ਸੈਂਟੀਮੀਟਰ ਦੀ "ਭਾਰੀ" ਬਾਰਿਸ਼ ਹੋਣ ਦੀ ਸੰਭਾਵਨਾ ਦਰਸਾਉਂਦਾ ਹੈ।
ਪੜ੍ਹੋ ਇਹ ਵੀ - ਰਾਹੁਲ ਦੀ ਵੋਟ ਅਧਿਕਾਰ ਯਾਤਰਾ 'ਚ ਚੋਰਾਂ ਦਾ ਕਹਿਰ! ਕਈ ਆਗੂਆਂ ਨੂੰ ਲੱਗੇ ਰਗੜੇ!
ਬੀਦਰ ਜ਼ਿਲ੍ਹੇ ਵਿਚ ਔਰਾਦ ਤਾਲੁਕ ਵਿੱਚ ਬੀਤੀ ਰਾਤ ਹੋਈ ਬਾਰਿਸ਼ ਕਾਰਨ ਭਲਕੀ ਤਾਲੁਕ ਦੇ ਬਦਲਗਾਓਂ-ਚੌਂਡੀਮੁਖੇਡ ਵਿੱਚ ਦਾਦਾਗੀ ਪੁਲ ਸਮੇਤ ਕਈ ਪੁਲ ਪਾਣੀ ਵਿੱਚ ਡੁੱਬ ਗਏ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਔਰਾਦ ਤਾਲੁਕ ਦੇ ਨਾਰਾਇਣਪੁਰ ਪਿੰਡ ਵਿੱਚ ਇੱਕ ਮੀਂਹ ਨਾਲੀ ਦੇ ਓਵਰਫਲੋ ਹੋਣ ਦੀ ਵੀ ਖ਼ਬਰ ਹੈ। ਬਿਦਰ ਦੇ ਡਿਪਟੀ ਕਮਿਸ਼ਨਰ ਸ਼ਿਲਪਾ ਸ਼ਰਮਾ ਨੇ ਸੁਰੱਖਿਆ ਉਪਾਅ ਵਜੋਂ ਪ੍ਰਭਾਵਿਤ ਖੇਤਰਾਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ।
ਪੜ੍ਹੋ ਇਹ ਵੀ - ਇਸ ਵਾਰ ਪਵੇਗੀ ਕੜਾਕੇ ਦੀ ਠੰਡ ! ਹੋ ਗਈ ਵੱਡੀ ਭਵਿੱਖਬਾਣੀ
ਭਾਰਤੀ ਮੌਸਮ ਵਿਭਾਗ (IMD) ਵੱਲੋਂ ਦੱਖਣੀ ਕੰਨੜ ਜ਼ਿਲ੍ਹੇ ਲਈ ਆਰੇਂਜ਼ ਅਲਰਟ ਜਾਰੀ ਕਰਨ ਅਤੇ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਰਵਾਰ (28 ਅਗਸਤ) ਨੂੰ ਮੰਗਲੁਰੂ, ਪੁਤੂਰ, ਮੁਲਕੀ, ਮੂਡਬਿਦਰੀ, ਉਲਾਲ ਅਤੇ ਬੰਟਵਾਲ ਤਾਲੁਕਾਵਾਂ ਦੇ ਸਾਰੇ ਆਂਗਣਵਾੜੀ ਕੇਂਦਰਾਂ, ਪ੍ਰਾਇਮਰੀ ਅਤੇ ਹਾਈ ਸਕੂਲਾਂ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸੰਸਥਾਵਾਂ ਅਤੇ ਪ੍ਰੀ-ਯੂਨੀਵਰਸਿਟੀ ਕਾਲਜਾਂ ਲਈ ਛੁੱਟੀ ਦਾ ਐਲਾਨ ਕੀਤਾ। ਦੱਖਣੀ ਕੰਨੜ, ਉਡੂਪੀ, ਵਿਜੇਪੁਰਾ, ਬਾਗਲਕੋਟ, ਕਲਬੁਰਗੀ ਅਤੇ ਬਿਦਰ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਪੜ੍ਹੋ ਇਹ ਵੀ - ਖ਼ੁਸ਼ਖਬਰੀ: ਹੁਣ ਹਰ ਮਹੀਨੇ 5000 ਰੁਪਏ ਮਿਲੇਗੀ ਬੁਢਾਪਾ ਪੈਨਸ਼ਨ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਤਿੰਨ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਪਿੰਡ ਦੇ ਛੱਪੜ 'ਚੋਂ ਬਰਾਮਦ
NEXT STORY