ਨਵੀਂ ਦਿੱਲੀ- ਕ੍ਰਾਈਮ ਬ੍ਰਾਂਚ ਨੇ ਬਾਲ ਸੁਧਾਰ ਘਰ ਤੋਂ ਫਰਾਰ ਹੋਏ ਨਾਬਾਲਗ ਕਤਲ ਦੇ ਦੋਸ਼ੀ ਨੂੰ ਬਿਹਾਰ ’ਚ ਨੇਪਾਲ ਸਰਹੱਦ ਤੋਂ ਕਾਬੂ ਕੀਤਾ ਹੈ। ਨਾਬਾਲਗ ’ਤੇ ਸਿਵਲ ਲਾਈਨ ਇਲਾਕੇ ’ਚ ਇਕ ਬਜ਼ੁਰਗ ਵਪਾਰੀ ਦਾ ਕਤਲ ਕਰਨ ਦਾ ਦੋਸ਼ ਹੈ ਅਤੇ ਇਸ ਮਾਮਲੇ ’ਚ ਇਕ ਹੋਰ ਨਾਬਾਲਗ ਜ਼ਮਾਨਤ ਤੋਂ ਬਾਅਦ ਵਾਪਸ ਨਹੀਂ ਆਇਆ ਹੈ। ਸੀਨੀਅਰ ਅਧਿਕਾਰੀਆਂ ਮੁਤਾਬਕ ਪਿਛਲੇ ਸਾਲ 1 ਮਈ ਨੂੰ ਬਜ਼ੁਰਗ ਰੀਅਲ ਅਸਟੇਟ ਕਾਰੋਬਾਰੀ ਰਾਮ ਕਿਸ਼ੋਰ ਅਗਰਵਾਲ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ’ਚ ਸ਼ਾਮਲ 2 ਨਾਬਾਲਗਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 28 ਫਰਵਰੀ ਨੂੰ ਇਨ੍ਹਾਂ ’ਚੋਂ 1 ਨਾਬਾਲਗ ਮਜਨੂੰ ਕਾ ਟੀਲਾ ਬਾਲ ਸੁਧਾਰ ਘਰ ਦੀ ਕੰਧ ਟੱਪ ਕੇ ਫਰਾਰ ਹੋ ਗਿਆ ਸੀ।
ਕ੍ਰਾਈਮ ਬ੍ਰਾਂਚ ਨੂੰ ਇਸ ਨਾਬਾਲਗ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਸ ਨੂੰ ਮਧੂਬਨੀ ਭਾਰਤ-ਨੇਪਾਲ ਸਰਹੱਦ ਤੋਂ ਫੜਿਆ ਜਾ ਸਕਿਆ। ਉਹ ਨੇਪਾਲ ਜਾਣ ਲਈ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਨਾਬਾਲਗ ਬਿਹਾਰ ਦੇ ਮਧੂਬਨੀ ਦਾ ਰਹਿਣ ਵਾਲਾ ਹੈ। ਉਸ ਨੇ 9ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਇਸ ਨੇ ਆਪਣੇ ਪਿਤਾ ਦੀ ਸਿਫਾਰਿਸ਼ ’ਤੇ ਮ੍ਰਿਤਕ ਦੇ ਘਰ 3 ਮਹੀਨੇ ਤੱਕ ਕੰਮ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਇਕ ਹੋਰ ਨਾਬਾਲਗ ਨਾਲ ਮਿਲ ਕੇ ਲੁੱਟ ਦੇ ਇਰਾਦੇ ਨਾਲ ਬਜ਼ੁਰਗ ਦਾ ਕਤਲ ਕਰ ਦਿੱਤਾ।
ਅਤੀਕ-ਅਸ਼ਰਫ਼ ਕਤਲਕਾਂਡ ਦੀ ਜਾਂਚ ਲਈ ਉੱਤਰ ਪ੍ਰਦੇਸ਼ ਪੁਲਸ ਨੇ ਗਠਿਤ ਕੀਤੀ SIT
NEXT STORY