ਕਪੂਰਥਲਾ (ਗੁਰਪ੍ਰੀਤ)- ਕਪੂਰਥਲਾ ਦੇ ਪਿੰਡ ਗੁਰਜਲਾ 'ਚ ਦੋ ਧਿਰਾਂ ਵਿਚਕਾਰ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਮਾਮਲਾ ਕੁੱਟਮਾਰ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਤੱਕ ਪਹੁੰਚ ਗਿਆ। ਦੋਵੇਂ ਧਿਰਾਂ ਦੇ ਕਈ ਲੋਕ ਜ਼ਖ਼ਮੀ ਹੋਏ ਹਨ ਅਤੇ ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਹਨ। ਜਾਣਕਾਰੀ ਮੁਤਾਬਕ ਸਾਰਾ ਵਿਵਾਦ ਦੀ ਸ਼ੁਰੂਆਤ ਜੂਠੇ ਭਾਂਡੇ ਧੌਣ ਨੂੰ ਲੈ ਕੇ ਹੋਇਆ ਸੀ। ਇਕ ਮਾਮੂਲੀ ਝਗੜਾ ਹੌਲੀ-ਹੌਲੀ ਦੋਵਾਂ ਧਿਰਾਂ ਵਿਚਕਾਰ ਹਿੰਸਕ ਲੜਾਈ ਵਿਚ ਬਦਲ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਰਿਵਾਰ ਵਾਲੇ ਆਪਸ ਵਿਚ ਰਿਸ਼ਤੇਦਾਰ ਹਨ ਅਤੇ ਇਨ੍ਹਾਂ ਵਿਚ ਜੇਠ-ਜੇਠਾਣੀ ਅਤੇ ਦਿਓਰ-ਦਰਾਣੀ ਸ਼ਾਮਲ ਹਨ।
ਇਹ ਵੀ ਪੜ੍ਹੋ: ਪੰਜਾਬ 'ਚ 24 ਘੰਟੇ ਅਹਿਮ! 11 ਜ਼ਿਲ੍ਹਿਆਂ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, IMD ਨੇ ਕੀਤੀ ਭਵਿੱਖਬਾਣੀ

ਜਾਣਕਾਰੀ ਮੁਤਾਬਕ ਇਕ ਛੋਟੀ ਕੁੜੀ ਭਾਂਡੇ ਸਾਫ਼ ਕਰ ਰਹੀ ਸੀ ਕਿ ਇਸੇ ਦੌਰਾਨ ਇਕ ਧਿਰ ਦੀ ਔਰਤ ਜੋ ਕਿ ਕੁੜੀ ਦੀ ਮਾਮੀ ਲੱਗਦੀ ਸੀ, ਉਸ ਵੱਲੋਂ ਕੱਪ ਵਿਚੋਂ ਥੋੜ੍ਹਾ ਜਿਹਾ ਪਾਣੀ ਸੁਟਿਆ ਗਿਆ ਸੀ। ਇਸ ਦੌਰਾਨ ਕੁੜੀ ਨੇ ਔਰਤ ਮਨਜੀਤ ਨੂੰ ਪਾਗਲ ਕਹਿ ਦਿੱਤਾ ਅਤੇ ਫਿਰ ਔਰਤ ਨੇ ਉਸ ਨੂੰ ਕਿਹਾ ਕਿ ਮੈਂ ਤੇਰੀ ਮਾਮੀ ਲੱਗਦੀ ਹਾਂ ਅਤੇ ਇੰਝ ਨਹੀਂ ਬੋਲਣਾ ਚਾਹੀਦਾ। ਇਸ ਤੋਂ ਕੁੜੀ ਦੀ ਮਾਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਝਗੜਾ ਹੋਇਆ। ਇਹ ਮਾਮਲਾ ਵਧ ਗਿਆ ਅਤੇ ਖ਼ੂਨੀ ਝਗੜੇ ਵਿਚ ਤਬਦੀਲ ਹੋ ਗਿਆ।

ਇਹ ਵੀ ਪੜ੍ਹੋ: ਇੰਝ ਰਚੀ ਗਈ ਸੀ ਜਲੰਧਰ ਦੇ BSF ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੀ ਸਾਜਿਸ਼! ਅੰਮ੍ਰਿਤਸਰ ਤੋਂ ਲਿਆਂਦਾ ਸੀ IED
ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਘਟਨਾ 'ਚ ਦੋਵਾਂ ਧਿਰਾਂ ਦੇ ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਰਹੀ ਹੈ। ਦੂਜੀ ਧਿਰ ਨੇ ਪੁਲਸ 'ਤੇ ਪੱਖਪਾਤ ਦਾ ਦੋਸ਼ ਲਗਾਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਪੁਲਸ ਮਾਮਲੇ ਵਿੱਚ ਨਿਰਪੱਖ ਕਾਰਵਾਈ ਨਹੀਂ ਕਰ ਰਹੀ ਹੈ। ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੇ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਚੋਰਾਂ ਦੇ ਬੁਲੰਦ ਹੌਂਸਲੇ! ਫੁੱਟਬਾਲ ਚੌਕ ਨੇੜੇ 10 ਸਕਿੰਟਾਂ 'ਚ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੜਕ ਹਾਦਸੇ 'ਚ ਕਾਰ ਸਵਾਰ ਦੀ ਮੌਤ
NEXT STORY