ਨਵੀਂ ਦਿੱਲੀ (ਏਜੰਸੀ)- ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਦੇਸ਼ ਅੰਦਰ ਤੇ ਸਮੁੰਦਰੀ ਕੰਢਿਆਂ ਵਾਲੇ ਖੇਤਰਾਂ ’ਚ ਅਹਿਮ ਖਣਿਜਾਂ ਦੀ ਖੋਜ ਨੂੰ ਉਤਸ਼ਾਹਿਤ ਕਰਨ ਲਈ 16,300 ਕਰੋੜ ਰੁਪਏ ਦੇ ‘ਨੈਸ਼ਨਲ ਕ੍ਰਿਟੀਕਲ ਮਿਨਰਲਜ਼ ਮਿਸ਼ਨ’ (ਐੱਨ. ਸੀ. ਐੱਮ. ਐੱਮ.) ਨੂੰ ਪ੍ਰਵਾਨਗੀ ਦਿੱਤੀ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ’ਚ ਲਿਆ ਗਿਆ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ।
ਵੈਸ਼ਨਵ ਨੇ ਕਿਹਾ ਕਿ ਇਸ ਮਿਸ਼ਨ ਦਾ ਮੰਤਵ ਦੇਸ਼ ਦੇ ਅਹਿਮ ਖਣਿਜਾਂ ਦੀ ਦਰਾਮਦ ’ਤੇ ਨਿਰਭਰਤਾ ਨੂੰ ਘਟਾਉਣਾ ਤੇ ਸਵੈ-ਨਿਰਭਰਤਾ ਨੂੰ ਯਕੀਨੀ ਬਣਾਉਣਾ ਹੈ। ਸਰਕਾਰ ਨੂੰ ਉਮੀਦ ਹੈ ਕਿ ਇਹ ਮਿਸ਼ਨ ਦੇਸ਼ ਅੰਦਰ ਤੇ ਸਮੁੰਦਰੀ ਕੰਢੇ ਵਾਲੇ ਖੇਤਰਾਂ ’ਚ ਅਹਿਮ ਖਣਿਜਾਂ ਦੀ ਖੋਜ ਨੂੰ ਤੇਜ਼ ਕਰੇਗਾ। ਇਸ ਦਾ ਮੰਤਵ ਅਹਿਮ ਖਣਿਜਾਂ ਦੇ ਮਾਈਨਿੰਗ ਪ੍ਰਾਜੈਕਟਾਂ ਲਈ ਰੈਗੂਲੇਟਰੀ ਪ੍ਰਵਾਨਗੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ। ਉਨ੍ਹਾਂ ਦੱਸਿਅਾ ਕਿ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ’ਚ ਇਸ ਸਾਲ 31 ਅਕਤੂਬਰ ਨੂੰ ਖਤਮ ਹੋਣ ਵਾਲੀ 2024-25 ਦੀ ਮਿਆਦ ਲਈ ‘ਸੀ’ ਸ਼੍ਰੇਣੀ ਦੇ ਸ਼ੀਰੇ ਤੋਂ ਪ੍ਰਾਪਤ ਈਥਾਨੌਲ ਦੀ ਕੀਮਤ 1.69 ਰੁਪਏ ਵਧਾ ਕੇ 57.97 ਰੁਪਏ ਪ੍ਰਤੀ ਲੀਟਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਗੰਨੇ ਦੇ ਰਸ /ਖੰਡ / ਸ਼ੀਰੇ ਤੋਂ ਪੈਦਾ ਹੋਣ ਵਾਲੇ ‘ਬੀ’ ਸ਼੍ਰੇਣੀ ਦੇ ਸ਼ੀਰੇ ਅਤੇ ਈਥਾਨੌਲ ਦੀਆਂ ਕੀਮਤਾਂ 60.73 ਰੁਪਏ ਅਤੇ 65.61 ਰੁਪਏ ਪ੍ਰਤੀ ਲੀਟਰ ਰਹਿਣਗੀਆਂ । ਇਨ੍ਹਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਮੋਦੀ ਅਤੇ ਕੇਜਰੀਵਾਲ ਇੱਕੋ ਸਿੱਕੇ ਦੇ ਦੋ ਪਹਿਲੂ: ਮਲਿਕਾਰਜੁਨ ਖੜਗੇ
NEXT STORY