ਨੈਸ਼ਨਲ ਡੈਸਕ- ਯੂ.ਪੀ. 'ਚ ਕੈਬਨਿਟ ਮੰਤਰੀ ਨੰਦ ਗੋਪਾਲ ਨੰਦੀ ਦੇ ਨੂੰਹ ਅਤੇ ਪੁੱਤਰ ਦੀ ਗੱਡੀ ਸੋਮਵਾਰ ਨੂੰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਸ਼ੁਰੂਆਤੀ ਜਾਣਕਾਰੀ 'ਚ ਸਾਹਮਣੇ ਆਇਆ ਹੈ ਕਿ ਗੱਡੀ ਮੰਤਰੀ ਦਾ ਪੁੱਤਰ ਚਲਾ ਰਿਹਾ ਸੀ। ਇਹ ਹਾਦਸਾ ਲਖਨਊ-ਆਗਰਾ ਐਕਸਪ੍ਰੈਸਵੇ 'ਤੇ ਤਿਰਵਾ ਖੇਤਰ ਦੇ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਮਰਸਡੀਜ਼ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਅ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਚਿਥਰੇ ਉੱਡ ਗਏ। ਦੋਵਾਂ ਨੂੰ ਇਲਾਜ ਲਈ ਲਖਨਊ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ, ਦੋਵੇਂ ਮਰਸਡੀਜ਼ ਕਾਰ ਰਾਹੀਂ ਦਿੱਲੀ ਤੋਂ ਲਖਨਊ ਜਾ ਰਹੇ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਦੀ ਰਫਤਾਰ ਬਹੁਤ ਜ਼ਿਆਦਾ ਸੀ ਅਤੇ ਮੀਂਹ ਕਾਰ ਸੜਕ 'ਤੇ ਤਿਲਕਨ ਸੀ। ਅਚਾਨਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਇੰਜਣ ਨਿਕਲ ਕੇ ਦੂਰ ਜਾ ਡਿੱਗਾ। ਹਾਲਾਂਕਿ, ਅਭਿਸ਼ੇਕ ਅਤੇ ਕ੍ਰਿਸ਼ਨਕਾ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
11 ਜੁਲਾਈ ਨੂੰ ਹੋਇਆ ਸੀ ਵਿਆਹ
ਕੈਬਨਿਟ ਮੰਤਰੀ ਨੰਦ ਗੋਪਾਲ ਗੁਪਤਾ ਦੇ ਪੁੱਤਰ ਦਾ ਵਿਆਹ 11 ਜੁਲਾਈ ਨੂੰ ਹੋਇਆ ਸੀ। ਇਸ ਤੋਂ ਬਾਅਦ ਇਕ ਸਮਾਰੋਹ ਦਾ ਆਯੋਜਨ ਪ੍ਰਯਾਗਰਾਜ 'ਚ ਕੀਤਾ ਗਿਆ ਸੀ, ਜਿਸ ਵਿਚ ਸੀ.ਐੱਮ. ਯੋਗੀ ਸਮੇਤ ਕਈ ਵੱਡੇ ਨੇਤਾ ਪਹੁੰਚੇ ਸਨ। ਦੱਸ ਦੇਈਏ ਕਿ ਦੋਵਾਂ ਦਾ ਵਿਆਹ ਸ਼੍ਰੀਨਗਰ ਦੀ ਡਲ ਝੀਲ 'ਚ ਹੋਇਆ ਸੀ।
ਇਸ ਹਾਦਸੇ 'ਤੇ ਦੁੱਖ ਜਤਾਉਂਦੇ ਹੋਏ ਭਾਜਪਾ ਯੂ.ਪੀ. ਪ੍ਰਧਾਨ ਭੂਪਿੰਦਰ ਸਿੰਘ ਚੌਧਰੀ ਨੇ ਐਕਸ 'ਤੇ ਇਕ ਪੋਸਟ ਕੀਤਾ। ਉਨ੍ਹਾਂ ਲਿਖਿਆ ਕਿ ਉੱਤਰ ਪ੍ਰਦੇਸ਼ ਸਰਕਾਰ 'ਚ ਮਾਣਯੋਗ ਕੈਬਨਿਟ ਮੰਤਰੀ ਨੰਦ ਗੋਪਾਲ ਗੁਪਤਾ 'ਨੰਦੀ' ਦੇ ਨੂੰਹ-ਪੁੱਤਰ ਦਾ ਲਖਨਊ-ਆਗਰਾ ਐਕਸਪ੍ਰੈਸਵੇ 'ਤੇ ਸੜਕ ਹਾਦਸੇ 'ਚ ਜ਼ਖ਼ਮੀ ਹੋਣ ਦਾ ਬੇਹੱਦ ਦੁਖਦ ਸਮਾਚਾਰ ਪ੍ਰਾਪਤ ਹੋਇਾ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਜੋੜੇ ਨੂੰ ਜਲਦੀ ਠੀਕ ਕਰੇ।
ਦਿੱਲੀ ਕੋਚਿੰਗ ਹਾਦਸਾ: ਵਿਦਿਆਰਥੀਆਂ ਨੇ ਸ਼ੁਰੂ ਕੀਤੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ
NEXT STORY