ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਬੁੱਧਵਾਰ ਨੂੰ ਰੇਲ ਮੰਤਰਾਲੇ ਦੇ 10,783 ਕਰੋੜ ਰੁਪਏ ਦੀ ਲਾਗਤ ਵਾਲੀ ਤਿੰਨ ਮਲਟੀ-ਟਰੈਕਿੰਗ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ। ਇਨ੍ਹਾਂ ਪ੍ਰਾਜੈਕਟਾਂ 'ਚ ਖੜਗਪੁਰ-ਝਾਰਸੁਗੁੜਾ ਸੈਕਸ਼ਨ ਅਤੇ ਕਟਨੀ-ਪੇਂਡ੍ਰਾ ਰੋਡ ਸੈਕਸ਼ਨ ਵਿਚਕਾਰ ਚੌਥੀ ਲਾਈਨ ਅਤੇ ਬਿਲਾਸਪੁਰ (ਉਸਲਾਪੁਰ)-ਪੇਂਡ੍ਰਾ ਰੋਡ ਸੈਕਸ਼ਨ ਵਿਚਕਾਰ ਤੀਜੀ ਲਾਈਨ ਦਾ ਨਿਰਮਾਣ ਸ਼ਾਮਲ ਹੈ।
ਅਧਿਕਾਰਤ ਬਿਆਨ ਦੇ ਅਨੁਸਾਰ, ਇਨ੍ਹਾਂ ਪ੍ਰਾਜੈਕਟਾਂ ਨਾਲ ਰੇਲ ਲਾਈਨ ਦੀ ਸਮਰੱਥਾ ਵਧੇਗੀ, ਜਿਸ ਨਾਲ ਆਵਾਜਾਈ 'ਚ ਸੁਧਾਰ ਦੇ ਸੰਚਾਲਨ ਕੁਸ਼ਲਤਾ ਅਤੇ ਸੇਵਾਵਾਂ ਦੀ ਭਰੋਸੇਯੋਗਤਾ ਵਧੇਗੀ। ਇਹ ਰੇਲ ਸੰਚਾਲਨ ਨੂੰ ਸੁਵਿਧਾਜਨਕ ਬਣਾਏਗਾ ਅਤੇ ਭੀੜ ਨੂੰ ਘਟਾਉਣ 'ਚ ਮਦਦ ਕਰੇਗਾ। ਇਹ ਤਿੰਨ ਪ੍ਰਾਜੈਕਟ ਪੱਛਮੀ ਬੰਗਾਲ, ਝਾਰਖੰਡ, ਓਡੀਸ਼ਾ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ 14 ਜ਼ਿਲ੍ਹਿਆਂ 'ਚੋਂ ਹੋ ਕੇ ਲੰਘਣਗੇ। ਇਨ੍ਹਾਂ ਦੇ ਨਿਰਮਾਣ ਨਾਲ ਮੌਜੂਦਾ ਭਾਰਤੀ ਰੇਲਵੇ ਨੈੱਟਵਰਕ 'ਚ ਲਗਭਗ 656 ਕਿਲੋਮੀਟਰ ਦਾ ਵਾਧਾ ਹੋਵੇਗਾ।
ਸਰਕਾਰ ਨੇ ਕਿਹਾ ਕਿ ਪ੍ਰਸਤਾਵਿਤ ਮਲਟੀ-ਟਰੈਕਿੰਗ ਪ੍ਰਾਜੈਕਟ ਲਗਭਗ 4,790 ਪਿੰਡਾਂ ਨੂੰ ਬਿਹਤਰ ਰੇਲ ਸੰਪਰਕ ਪ੍ਰਦਾਨ ਕਰਨਗੇ, ਜਿੱਥੇ ਲਗਭਗ 56 ਲੱਖ ਲੋਕ ਰਹਿੰਦੇ ਹਨ। ਇਨ੍ਹਾਂ ਪ੍ਰਾਜੈਕਟਾਂ ਨਾਲ ਤਾਰਾਤਾਰੀ ਮੰਦਰ, ਸ਼੍ਰੀਕਸ਼ੇਤਰ ਜਗਨਨਾਥ ਮੰਦਰ, ਬੰਧਵਗੜ੍ਹ ਟਾਈਗਰ ਰਿਜ਼ਰਵ, ਵਿਰਾਤੇਸ਼ਵਰ ਮੰਦਰ, ਅਮਰਕੰਟਕ ਮੰਦਰ, ਜਵਾਲੇਸ਼ਵਰ ਧਾਮ, ਅਚਾਨਕਮਾਰ ਟਾਈਗਰ ਰਿਜ਼ਰਵ, ਖੁਟਾਘਾਟ ਡੈਮ, ਮਲਹਾਰ ਪੁਰਾਤੱਤਵ ਸਥਾਨ ਅਤੇ ਰਤਨਪੁਰ ਮਹਾਮਾਇਆ ਮੰਦਰ ਵਰਗੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਤੱਕ ਰੇਲ ਸੰਪਰਕ ਬਿਹਤਰ ਹੋਵੇਗਾ।
ਸਰਕਾਰ ਨੇ ਕਿਹਾ ਕਿ ਪ੍ਰਸਤਾਵਿਤ ਪ੍ਰਾਜੈਕਟ ਕੋਲਾ, ਸੀਮਿੰਟ, ਲੋਹਾ ਅਤੇ ਸਟੀਲ ਵਰਗੀਆਂ ਵਸਤੂਆਂ ਦੀ ਆਵਾਜਾਈ ਲਈ ਮਹੱਤਵਪੂਰਨ ਰਸਤੇ ਹਨ। ਸਮਰੱਥਾ ਵਧਾਉਣ ਦੇ ਨਤੀਜੇ ਵਜੋਂ ਸਾਲਾਨਾ 2.7 ਕਰੋੜ ਟਨ ਵਾਧੂ ਮਾਲ ਢੋਆ-ਢੁਆਈ ਹੋਣ ਦੀ ਉਮੀਦ ਹੈ। ਸਰਕਾਰ ਨੇ ਇਨ੍ਹਾਂ ਪ੍ਰਾਜੈਕਟਾਂ ਦੇ ਵਾਤਵਾਰਣ ਸੰਬੰਧੀ ਲਾਭ ਗਿਣਾਉਂਦੇ ਹੋਏ ਕਿਹਾ ਕਿ ਇਨ੍ਹਾਂ ਨਾਲ ਕਰੀਬ 12 ਕਰੋੜ ਲੀਟਰ ਤੇਲ ਦੇ ਆਯਾਤ 'ਚ ਕਮੀ ਅਤੇ 62 ਕਰੋੜ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਨਿਕਾਸ 'ਚ ਕਮੀ ਆਉਣ ਦਾ ਅਨੁਮਾਨ ਹੈ, ਜੋ 2.48 ਕਰੋੜ ਦਰੱਖਤ ਲਗਾਉਣ ਦੇ ਬਰਾਬਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੰਨਾਂ 'ਚ ਹੈੱਡਫੋਨ ਲਾ ਕੇ ਰੇਲਵੇ ਫਾਟਕ ਪਾਰ ਕਰਦੇ ਮੁੰਡੇ ਨਾਲ ਵਾਪਰ ਗਿਆ ਹਾਦਸਾ ! ਗੁਆ ਲਈ ਜਾਨ
NEXT STORY