ਲਖਨਊ (ਏਜੰਸੀ)- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ 24 ਸਾਲਾ ਨੌਜਵਾਨ ਨੇ ਗੰਭੀਰ ਰੂਪ ਨਾਲ ਬੀਮਾਰ ਆਪਣੇ ਪਿਤਾ ਦੀ ਜਾਨ ਬਚਾਉਣ ਲਈ ਚਾਰ ਮਹੀਨਿਆਂ 'ਚ ਲਗਭਗ 20 ਕਿਲੋਗ੍ਰਾਮ ਭਾਰ ਘਟਾਇਆ, ਉਨ੍ਹਾਂ ਨੂੰ ਆਪਣੇ ਜਿਗਰ ਦਾ ਇਕ ਹਿੱਸਾ ਦਾਨ ਕਰ ਦਿੱਤਾ। ਡਾਕਟਰਾਂ ਦੇ ਅਨੁਸਾਰ, ਜਿਗਰ (ਲਿਵਰ) ਟਰਾਂਸਪਲਾਂਟ ਸਫਲ ਰਿਹਾ ਅਤੇ ਮਰੀਜ਼ ਨੂੰ ਹਾਲ ਹੀ 'ਚ ਸਰਜਰੀ ਤੋਂ ਲਗਭਗ ਇਕ ਹਫ਼ਤੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਵਿਨੀਤ ਸਿੰਘ (ਨਾਮ ਬਦਲਿਆ ਹੋਇਆ) ਦਿੱਲੀ ਦੀ ਇਕ ਰੀਅਲ ਐਸਟੇਟ ਕੰਪਨੀ 'ਚ ਕੰਮ ਕਰਦਾ ਸੀ ਅਤੇ ਉਸ ਦੇ ਪਿਤਾ ਅੰਕੁਸ਼ ਸਿੰਘ (ਨਾਮ ਬਦਲਿਆ ਹੋਇਆ) ਗੰਭੀਰ ਜਿਗਰ ਸਿਰੋਸਿਸ ਨਾਲ ਪੀੜਤ ਸਨ ਅਤੇ ਉਨ੍ਹਾਂ ਨੂੰ ਜਿਗਰ ਟਰਾਂਸਪਲਾਂਟ ਦੀ ਸਖ਼ਤ ਜ਼ਰੂਰਤ ਸੀ। ਲਖਨਊ ਦੇ ਅਪੋਲੋਮੈਡੀਕਸ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਪਰਿਵਾਰ 'ਚ ਵਿਨੀਤ ਹੀ ਜਿਗਰ ਦਾਨ ਕਰ ਲਈ ਸੰਭਾਵਿਤ ਰੂਪ ਨਾਲ ਯੋਗ ਦਾਨੀ ਸੀ ਪਰ ਸ਼ੁਰੂਆਤੀ ਜਾਂਚਾਂ ਤੋਂ ਪਤਾ ਲੱਗਾ ਕਿ ਉਸ ਦੇ ਜਿਗਰ 'ਚ ਬਹੁਤ ਜ਼ਿਆਦਾ ਚਰਬੀ ਇਕੱਠੀ ਹੈ।
ਡਾਕਟਰਾਂ ਦੇ ਅਨੁਸਾਰ, ਵਿਨੀਤ 'ਫੈਟੀ ਲਿਵਰ' ਨਾਲ ਪੀੜਤ ਸੀ, ਜਿਸ 'ਚ ਚਰਬੀ ਦਾ ਜਮ੍ਹਾ ਗ੍ਰੇਡ 3 ਤੋਂ ਵੱਧ ਸੀ, ਜਿਸ ਕਾਰਨ ਉਹ ਤੁਰੰਤ ਜਿਗਰ ਦਾਨ ਲਈ ਅਯੋਗ ਸੀ। ਵਿਨੀਤ ਨੇ ਬੁੱਧਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਆਪਣੀ ਸਿਹਤ 'ਚ ਸੁਧਾਰ ਕਰਨ ਅਤੇ ਡਾਕਟਰੀ ਮਾਪਦੰਡਾਂ ਨੂੰ ਪੂਰਾ ਕਰਨ ਲਈ ਆਪਣੀ ਨੌਕਰੀ ਤੋਂ ਛੁੱਟੀ ਲਈ ਅਤੇ ਬਾਂਦਾ 'ਚ ਆਪਣੇ ਘਰ 'ਚ ਰਹਿ ਕੇ ਚਾਰ ਮਹੀਨੇ ਭਾਰ ਘਟਾਉਣ 'ਤੇ ਕੰਮ ਕੀਤਾ। ਉਸ ਨੇ ਕਿਹਾ, "ਮੈਂ ਭਾਰ ਘਟਾਉਣ ਵਾਲੇ ਟੀਕਿਆਂ ਜਾਂ ਦਵਾਈਆਂ ਦੀ ਵਰਤੋਂ ਕੀਤੇ ਬਿਨਾਂ ਲਗਭਗ 20 ਕਿਲੋਗ੍ਰਾਮ ਭਾਰ ਘਟਾ ਲਿਆ।
ਬਾਅਦ ਦੇ ਟੈਸਟਾਂ ਤੋਂ ਪਤਾ ਲੱਗਾ ਕਿ ਮੇਰੇ ਜਿਗਰ ਦੀ ਸਥਿਤੀ 'ਚ ਦਾਨ ਕਰਨ ਲਈ ਕਾਫ਼ੀ ਸੁਧਾਰ ਹੋਇਆ ਹੈ।" ਹਸਪਤਾਲ ਦੇ ਅਨੁਸਾਰ, ਟਰਾਂਸਪਲਾਂਟ ਤੋਂ ਬਾਅਦ ਵਿਨੀਤ ਦੇ ਪਿਤਾ ਦੀ ਹਾਲਤ 'ਚ ਵੀ ਸੁਧਾਰ ਹੋ ਰਿਹਾ ਹੈ। ਡਾਕਟਰਾਂ ਨੇ ਕਿਹਾ ਕਿ ਸਮੇਂ ਰਹਿੰਦੇ ਫੈਟੀ ਲਿਵਰ ਦੀ ਪਛਾਣ ਅਤੇ ਇਲਾਜ ਨਾ ਕੀਤਾ ਜਾਵੇ, ਤਾਂ ਇਹ ਬੀਮਾਰੀ ਜਿਗਰ ਦੀ ਸੋਜ, ਫਾਈਬਰੋਸਿਸ (ਟਿਸ਼ੂਆਂ ਦਾ ਸਖ਼ਤ ਹੋਣਾ) ਅਤੇ ਸਿਰੋਸਿਸ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੀਨ ਨਾਲ ਆਮ ਸਬੰਧਾਂ ਲਈ ਅਸਲ ਕੰਟਰੋਲ ਰੇਖਾ ’ਤੇ ਸਥਿਰਤਾ ਜ਼ਰੂਰੀ : ਜੈਸ਼ੰਕਰ
NEXT STORY