ਨੈਸ਼ਨਲ ਡੈਸਕ : ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਆਪਣੇ ਸ਼ਾਂਤ ਅਤੇ ਸਮਝਦਾਰ ਸੁਭਾਅ ਲਈ ਮਸ਼ਹੂਰ ਹਨ ਅਤੇ ਅਦਾਲਤੀ ਸੁਣਵਾਈਆਂ ਵਿਚ ਉਨ੍ਹਾਂ ਦੀ ਪਹੁੰਚ ਹਮੇਸ਼ਾ ਸੋਚਣ ਵਾਲੀ ਅਤੇ ਸੰਵੇਦਨਸ਼ੀਲ ਹੁੰਦੀ ਹੈ, ਪਰ ਕਈ ਵਾਰ ਉਹ ਗੁੱਸੇ ਵੀ ਹੋ ਜਾਂਦੇ ਹਨ। ਉਨ੍ਹਾਂ ਦਾ ਅਜਿਹਾ ਵਿਵਹਾਰ ਮੰਗਲਵਾਰ ਨੂੰ ਇਕ ਘਟਨਾ ਦੌਰਾਨ ਸਾਹਮਣੇ ਆਇਆ, ਜਦੋਂ NEET-UG ਮਾਮਲੇ ਦੀ ਸੁਣਵਾਈ ਦੌਰਾਨ ਇਕ ਵਕੀਲ ਵਾਰ-ਵਾਰ ਰੁਕਾਵਟ ਪਾ ਰਿਹਾ ਸੀ। ਇਸ 'ਤੇ ਚੀਫ ਜਸਟਿਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਕੋਰਟ ਰੂਮ ਤੋਂ ਬਾਹਰ ਜਾਣ ਲਈ ਤਿਆਰ ਹੋ ਜਾਣ। ਵਕੀਲ ਨੇ ਪਹਿਲਾਂ ਬੈਕਫੁੱਟ 'ਤੇ ਆ ਕੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਚੀਫ ਜਸਟਿਸ ਨੇ ਉਨ੍ਹਾਂ ਨੂੰ ਸਕਿਓਰਿਟੀ ਨੂੰ ਬੁਲਾਉਣ ਦੇ ਆਦੇਸ ਦਿੱਤੇ। ਉਸ ਤੋਂ ਬਾਅਦ ਵਕੀਲ ਨੇ ਸੁਪਰੀਮ ਕੋਰਟ ਦੇ ਕਮਰੇ ਤੋਂ ਬਾਹਰ ਨਿਕਲ ਜਾਣ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ : ਅਮਰੀਕੀ ਔਰਤ ਨਾਲ ਸਾਈਬਰ ਧੋਖਾਧੜੀ ਦੇ ਮਾਮਲੇ 'ਚ ED ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਘਟਨਾ ਤੋਂ ਬਾਅਦ ਵਕੀਲ ਨੇ ਬਾਈਬਲ ਦੇ ਹਵਾਲੇ ਪੜ੍ਹੇ ਅਤੇ ਸੰਵਿਧਾਨਕ ਮੁੱਦੇ ਵੱਲ ਧਿਆਨ ਖਿੱਚਣ ਦੀ ਕੋਸ਼ਿਸ਼ ਵਿਚ ਚੀਫ ਜਸਟਿਸ ਨੂੰ ਆਪਣੀ ਤਰਫ਼ੋਂ ਨਸੀਹਤ ਦਿੱਤੀ। ਇਸ ਦੌਰਾਨ ਮੰਗਲਵਾਰ ਨੂੰ NEET-UG ਮਾਮਲੇ 'ਚ ਪਟੀਸ਼ਨਕਰਤਾਵਾਂ 'ਚੋਂ ਇਕ ਨਰਿੰਦਰ ਹੁੱਡਾ ਆਪਣੀਆਂ ਦਲੀਲਾਂ ਪੇਸ਼ ਕਰ ਰਿਹਾ ਸੀ, ਜਦਕਿ ਦੂਜੇ ਵਕੀਲ ਮੈਥਿਊਜ਼ ਨੇਦੁਮਪਾਰਾ ਨੇ ਵਾਰ-ਵਾਰ ਰੋਕਿਆ। ਚੀਫ ਜਸਟਿਸ ਨੇ ਉਨ੍ਹਾਂ ਦੇ ਵਤੀਰੇ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਵਕੀਲ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, "ਸ਼੍ਰੀਮਾਨ ਨੇਦੁਮਪਾਰਾ, ਮੈਂ ਤੁਹਾਨੂੰ ਚਿਤਾਵਨੀ ਦੇ ਰਿਹਾ ਹਾਂ। ਤੁਸੀਂ ਗੈਲਰੀ ਵਿਚ ਗੱਲ ਨਹੀਂ ਕਰੋਗੇ। ਮੈਂ ਇਸ ਅਦਾਲਤ ਦਾ ਇੰਚਾਰਜ ਹਾਂ, ਸਕਿਓਰਿਟੀ ਨੂੰ ਬੁਲਾਓ, ਜੋ ਉਨ੍ਹਾਂ ਨੂੰ ਕੋਰਟ ਤੋਂ ਬਾਹਰ ਕੱਢੇ।'' ਇਸ 'ਤੇ ਵਕੀਲ ਵਾਪਸ ਆ ਗਿਆ ਅਤੇ ਕਿਹਾ ਕਿ ਉਹ ਜਾ ਰਿਹਾ ਹੈ, ਜਿਸ ਤੋਂ ਬਾਅਦ ਚੀਫ ਜਸਟਿਸ ਨੇ ਉਨ੍ਹਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਦੇ ਦਿੱਤੀ।
ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਅੱਗੇ ਕਿਹਾ, "ਮੈਂ ਪਿਛਲੇ 24 ਸਾਲਾਂ ਤੋਂ ਇਸ ਅਦਾਲਤ ਦੀ ਦੇਖਭਾਲ ਕਰ ਰਿਹਾ ਹਾਂ। ਮੈਂ ਵਕੀਲਾਂ ਨੂੰ ਅਦਾਲਤ ਦੀ ਪ੍ਰਕਿਰਿਆ ਤੈਅ ਕਰਨ ਦਾ ਅਧਿਕਾਰ ਨਹੀਂ ਦੇ ਸਕਦਾ।" ਇਸ 'ਤੇ ਵਕੀਲ ਨੇਦੁਮਪਾਰਾ ਨੇ ਤਾਅਨਾ ਮਾਰਦੇ ਹੋਏ ਕਿਹਾ ਕਿ ਮੈਂ ਵੀ 1979 ਤੋਂ ਇਸ ਅਦਾਲਤ ਨੂੰ ਦੇਖ ਰਿਹਾ ਹਾਂ। ਇਸ ਤੋਂ ਬਾਅਦ ਉਨ੍ਹਾਂ ਦੀ ਗੱਲਬਾਤ 'ਚ ਤਣਾਅ ਵਧ ਗਿਆ ਅਤੇ ਚੀਫ ਜਸਟਿਸ ਉਨ੍ਹਾਂ ਦੇ ਵਿਵਹਾਰ 'ਤੇ ਡੂੰਘੇ ਨਾਰਾਜ਼ ਹੋ ਗਏ। ਉਨ੍ਹਾਂ ਵਕੀਲ ਨੂੰ ਫਿਰ ਚਿਤਾਵਨੀ ਦਿੰਦੇ ਹੋਏ ਕਿਹਾ, "ਮੈਨੂੰ ਕੋਈ ਹੁਕਮ ਜਾਰੀ ਕਰਨਾ ਪੈ ਸਕਦਾ ਹੈ ਜੋ ਤੁਹਾਡੇ ਲਈ ਨਿਰਪੱਖ ਨਹੀਂ ਹੋਵੇਗਾ। ਤੁਸੀਂ ਕਿਸੇ ਹੋਰ ਵਕੀਲ ਦੇ ਕੰਮ ਵਿਚ ਰੁਕਾਵਟ ਨਾ ਪਾਓ।
ਇਸ ਤੋਂ ਬਾਅਦ ਵਕੀਲ ਉੱਥੋਂ ਚਲਾ ਗਿਆ ਪਰ ਕੁਝ ਦੇਰ ਬਾਅਦ ਉਹ ਮੁੜ ਅਦਾਲਤ ਵਿਚ ਆ ਗਿਆ ਅਤੇ ਕਿਹਾ, "ਮੈਨੂੰ ਮੁਆਫ਼ ਕਰਨਾ। ਮੈਂ ਕੁਝ ਵੀ ਗਲਤ ਨਹੀਂ ਕੀਤਾ, ਫਿਰ ਵੀ ਮੇਰੇ ਨਾਲ ਗਲਤ ਵਿਵਹਾਰ ਕੀਤਾ ਗਿਆ।" ਇਸ ਤੋਂ ਬਾਅਦ ਚੀਫ ਜਸਟਿਸ ਦੇ ਨਿਰਦੇਸ਼ਾਂ 'ਤੇ ਮੈਥਿਊਜ਼ ਨੇਦੁਮਪਾਰਾ ਨੇ ਬਾਈਬਲ ਦੇ ਹਵਾਲੇ ਪੜ੍ਹਣੇ ਸ਼ੁਰੂ ਕੀਤੇ ਅਤੇ ਉਨ੍ਹਾਂ ਨੇ ਚੀਫ ਜਸਟਿਸ ਤੋਂ ਮੁਆਫ਼ੀ ਮੰਗੀ, ਉਨ੍ਹਾਂ ਨੂੰ ਯਿਸੂ ਦੀ ਪ੍ਰਾਰਥਨਾ ਦੀ ਪੇਸ਼ਕਸ਼ ਕੀਤੀ।
ਦੱਸਣਯੋਗ ਹੈ ਕਿ ਚੀਫ ਜਸਟਿਸ ਚੰਦਰਚੂੜ ਦਾ ਇਹ ਵਤੀਰਾ ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਨੇ ਵਕੀਲ ਮੈਥਿਊਜ਼ ਨੇਦੁਮਪਾਰਾ ਦੀ ਯੋਗਤਾ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਇਸ ਸਾਲ ਮਾਰਚ ਵਿਚ ਇਕ ਇਲੈਕਟੋਰਲ ਬਾਂਡ ਕੇਸ ਦੀ ਸੁਣਵਾਈ ਦੌਰਾਨ ਵੀ ਨੇਦੁਮਪਾਰਾ ਨੇ ਅਦਾਲਤ ਵਿਚ ਸਹੀ ਢੰਗ ਨਾਲ ਵਿਵਹਾਰ ਨਹੀਂ ਕੀਤਾ ਸੀ, ਜਿਸ ਕਾਰਨ ਚੀਫ ਜਸਟਿਸ ਨੂੰ ਉਸ ਦੀ ਜ਼ਿੱਦ ਕਾਰਨ ਗੁੱਸਾ ਆਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
J&K : ਕੁਪਵਾੜਾ 'ਚ ਸੁਰੱਖਿਆ ਫੋਰਸ ਤੇ ਅੱਤਵਾਦਿਆਂ ਵਿਚਾਲੇ ਮੁਕਾਬਲਾ, ਦੋਵਾਂ ਪਾਸਿਓਂ ਫਾਇਰਿੰਗ ਜਾਰੀ
NEXT STORY