ਮਥੁਰਾ- (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮਥੁਰਾ ਜਿਲੇ ‘ਚ ਪੁਲਸ ਨੇ ਵਰਿੰਦਾਵਨ ‘ਚ ਫਰਜੀ ਭਾਰਤੀ ਪਹਿਚਾਣ ਪੱਤਰਾਂ ਨਾਲ ਰਹਿ ਰਹੇ ਇਕ ਕੈਨੇਡੀਅਨ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਸ ਕਮਿਸ਼ਨਰ (ਸ਼ਹਿਰੀ) ਸ਼ਰਵਣ ਕੁਮਾਰ ਸਿੰਘ ਨੇ ਦੱਸਿਆ ਕਿ ਖੁਫਿਆ ਵਿਭਾਗ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇਸਕਾਨ ਮੰਦਰ ਦੇ ਬ੍ਰਹਮਚਾਰਿਆ ਆਸ਼ਰਮ ਦੇ ਕਮਰਾ ਨੰਬਰ 88 ‘ਚ ਰਹਿ ਰਹੇ ਕੈਨੇਡਾ ਮੂਲ ਦੇ ਨਿਵਾਸੀ ਰੇਅਨ ਏਡਵਰਡ ਗਲੈਡਸਟੋਨ (55) ਜੋ ਕਿ ਲੰਬੇ ਸਮੇਂ ਤੋਂ ਭਾਰਤ ‘ਚ ਗੁਰੂਗ੍ਰਾਮ ਦੇ ਇਕ ਪਤੇ ‘ਤੇ ਰਹਿ ਰਿਹਾ ਸੀ, ਨੂੰ ਅੱਜ ਫਰਜੀ ਨਾਗਰੀਕ ਪੱਤਰਾਂ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੇਅਨ ਨੇ ਗ੍ਰਿਫਤਾਰੀ ਤੋਂ ਬਾਅਦ ਕਬੂਲ ਕੀਤਾ ਹੈ ਕਿ ਉਸਨੇ ਇਹ ਜਾਅਲੀ ਪ੍ਰਮਾਣ ਪੱਤਰ ਸਾਲ 2010 ‘ਚ ਇਕ ਵਕੀਲ ਦੀ ਮਦਦ ਨਾਲ ਗੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤਾ ਸੀ।
ਕੇਂਦਰ ਤੈਅ ਕਰੇ ਕਿਸ ਸ਼ਹਿਰ 'ਚ ਬਣੇ ਏਮਜ਼ : ਉਪ ਮੁੱਖ ਮੰਤਰੀ ਪਟੇਲ
NEXT STORY