ਚੰਡੀਗੜ੍ਹ (ਪ੍ਰੀਕਸ਼ਿਤ) : ਕਾਰ ’ਤੇ ਜਾਅਲੀ ਨੰਬਰ ਪਲੇਟ ਲਾ ਕੇ ਘੁੰਮ ਰਹੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਫਾਜ਼ਿਲਕਾ ਦੇ ਨਰੇਸ਼ ਕੁਮਾਰ ਵਜੋਂ ਹੋਈ ਹੈ। ਪੁਲਸ ਨੇ ਕੇਸ ਦਰਜ ਕਰ ਕੇ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ਭੇਜ ਦਿੱਤਾ। ਸੈਕਟਰ-52 ਦੇ ਭਰਤ ਸਿੰਘ ਨੇ ਦੱਸਿਆ ਕਿ ਉਹ ਸਵਿੱਫ਼ਟ ਡਿਜ਼ਾਇਰ ਨੂੰ ਟੈਕਸੀ ਵਜੋਂ ਚਲਾਉਂਦਾ ਹੈ। ਉਹ ਕਾਰ ਲੈ ਕੇ ਸੈਕਟਰ-44 ਤੋਂ ਕਜਹੇੜੀ ਚੌਂਕ ਹੁੰਦਿਆਂ ਘਰ ਜਾ ਰਿਹਾ ਸੀ।
ਜਿਵੇਂ ਹੀ ਸੈਕਟਰ-52 ਦੇ ਬੱਸ ਸਟਾਪ ਕੋਲ 52/53 ਡਿਵਾਈਡਿੰਗ ਰੋਡ ’ਤੇ ਪਹੁੰਚਿਆ ਤਾਂ ਦੇਖਿਆ ਕਿ ਉਸ ਦੀ ਕਾਰ ਦੇ ਨੰਬਰ ਵਾਲੀ ਸਿਲਵਰ ਰੰਗ ਦੀ ਸਵਿਫਟ ਡਿਜ਼ਾਇਰ ਖੜ੍ਹੀ ਹੈ। ਇਸ ਤੋਂ ਬਾਅਦ 112 ਨੰਬਰ ’ਤੇ ਕਾਲ ਕਰ ਕੇ ਪੁਲਸ ਨੂੰ ਦੱਸਿਆ ਕਿ ਕੋਈ ਹੋਰ ਉਸ ਦੀ ਕਾਰ ਦੇ ਰਜਿਟ੍ਰੇਸ਼ਨ ਨੰਬਰ ਦੀ ਵਰਤੋਂ ਕਰ ਰਿਹਾ ਹੈ। ਸੈਕਟਰ-36 ਥਾਣਾ ਪੁਲਸ ਨੇ ਕਾਰ ਨੂੰ ਜ਼ਬਤ ਕਰ ਲਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਨਰੇਸ਼ ਕੁਮਾਰ ਨੇ ਕਾਰ ’ਤੇ ਜਾਅਲੀ ਨੰਬਰ ਪਲੇਟ ਲਾਈ ਹੋਈ ਸੀ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ।
Punjab: ਛੁੱਟੀ ਆਏ ਫ਼ੌਜੀ ਦੀ ਗੱਡੀ 'ਚੋਂ ਲਾਸ਼ ਮਿਲਣ ਦੇ ਮਾਮਲੇ 'ਚ ਪੁਲਸ ਦੇ ਵੱਡੇ ਖ਼ੁਲਾਸੇ
NEXT STORY