ਨਵੀਂ ਦਿੱਲੀ- ਅੱਜ ਦੇ ਦੌਰ ’ਚ ਲੋਕ ਪ੍ਰਾਈਵੇਟ ਨੌਕਰੀ ਪਾਉਣ ਲਈ ਵੀ ਦਿਨ-ਰਾਤ ਇਕ ਕਰਨ ’ਚ ਜੁਟੇ ਹਨ। ਉਥੇ ਹੀ ਕੇਂਦਰੀ ਹਥਿਆਰਬੰਦ ਪੁਲਸ ਫੋਰਸ (CAPF) ਦੇ ਇਕ ਅਧਿਕਾਰੀ ਨੇ ਆਪਣੀ ਨੌਕਰੀ ਛੱਡ ਕੇ ਸਫ਼ੈਦ ਚੰਦਨ ਅਤੇ ਕਾਲੀ ਹਲਦੀ ਦੀ ਖੇਤੀ ਸ਼ੁਰੂ ਕੀਤੀ ਹੈ। ਇਸ ਕਵਾਇਦ ਦਾ ਇਕ ਮਕਸਦ ਉੱਤਰ ਭਾਰਤ ’ਚ ਇਨ੍ਹਾਂ ਉਤਪਾਦਾਂ ਦੀ ਖੇਤੀ ਸ਼ੁਰੂ ਕਰ ਕੇ ਪੇਂਡੂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਤਿਆਰ ਕਰਨਾ ਵੀ ਹੈ।
ਇਹ ਵੀ ਪੜ੍ਹੋ- 13 ਸਾਲਾ ਬੱਚੇ ਦੇ ਢਿੱਡ ’ਚੋਂ ਨਿਕਲਿਆ 13 ਕਿਲੋਗ੍ਰਾਮ ਦਾ ਟਿਊਮਰ, ਡਾਕਟਰਾਂ ਨੇ ਦਿੱਤੀ ਨਵੀਂ ਜ਼ਿੰਦਗੀ
ਨੌਕਰੀ ਛੱਡ ਸ਼ੁਰੂ ਕੀਤੀ ਖੇਤੀ-
ਉੱਤਰ ਪ੍ਰਦੇਸ਼ ਦੇ ਉਤਕ੍ਰਿਸ਼ ਪਾਂਡੇ ਨੇ 2016 ’ਚ ਹਥਿਆਰਬੰਦ ਸੀਮਾ ਫੋਰਸ (SSB) ’ਚ ਸਹਾਇਕ ਕਮਾਂਡੇਂਟ ਦੀ ਆਪਣੀ ਨੌਕਰੀ ਛੱਡ ਦਿੱਤੀ ਅਤੇ ਲਖਨਊ ਤੋਂ ਲੱਗਭਗ 200 ਕਿਲੋਮੀਟਰ ਦੂਰ ਪ੍ਰਤਾਪਗੜ੍ਹ ਦੇ ਭਦੌਨਾ ਪਿੰਡ ਵਿਚ ਆਪਣੀ ਕੰਪਨੀ ਮਾਰਸੇਲੋਨ ਐਗ੍ਰੋਫਾਰਮ ਸ਼ੁਰੂ ਕੀਤੀ। ਪਾਂਡੇ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਨੌਜਵਾਨ ਦੇਸ਼ ਨੂੰ ਆਤਮਨਿਰਭਰ ਬਣਾਉਣ ’ਚ ਮਦਦ ਕਰਨ। ਉਨ੍ਹਾਂ ਨੇ ਕਿਹਾ ਕਿ ਮੇਰੀ ਸ਼ਾਨਦਾਰ ਨੌਕਰੀ ਸੀ ਪਰ 2016 ’ਚ ਨੌਕਰੀ ਛੱਡ ਦਿੱਤੀ ਅਤੇ ਕਈ ਬਦਲਾਂ ’ਤੇ ਵਿਚਾਰ ਕਰਨ ਮਗਰੋਂ ਸਫੇਦ ਚੰਦਨ ਅਤੇ ਕਾਲੀ ਹਲਦੀ ਦੀ ਖੇਤੀ ਕਰਨ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ- ਵਿਆਹ ’ਚ ਰਿਸ਼ਤੇਦਾਰਾਂ ਨੂੰ ਲਿਜਾਉਣ ਲਈ ਬੁੱਕ ਕੀਤੀ ਪੂਰੀ ਦੀ ਪੂਰੀ ਫ਼ਲਾਈਟ, ਲੋਕ ਹੋਏ ਫੈਨ
2 ਕਰੋੜ ਤੋਂ ਵੱਧ ਦੀ ਹੋਵੇਗੀ ਕਮਾਈ-
ਪਾਂਡੇ ਮੁਤਾਬਕ ਹਰ ਕਿਸੇ ਦਾ ਵਿਚਾਰ ਸੀ ਕਿ ਚੰਦਨ ਸਿਰਫ ਦੱਖਣੀ ਭਾਰਤ ਵਿਚ ਹੀ ਹੋ ਸਕਦਾ ਹੈ ਪਰ ਮੈਂ ਵੱਧ ਵਿਸਥਾਰ ਨਾਲ ਅਧਿਐਨ ਕੀਤਾ ਅਤੇ ਵੇਖਿਆ ਕਿ ਅਸੀਂ ਉੱਤਰ ਭਾਰਤ ਵਿਚ ਵੀ ਇਸ ਨੂੰ ਉਗਾ ਸਕਦੇ ਹਾਂ। ਇਸ ਤੋਂ ਬਾਅਦ ਉਨ੍ਹਾਂ ਨੇ ਬੇਂਗਲੁਰੂ ਸਥਿਤ ‘ਇਸਟੀਚਿਊਟ ਆਫ਼ ਵੁੱਡ ਸਾਇੰਸ ਐਂਡ ਤਕਨਾਲੋਜੀ (IWST) ’ਚ ਪੜ੍ਹਾਈ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਇਕ ਕਿਸਾਨ ਲੱਗਭਗ 250 ਦਰੱਖ਼ਤਾਂ ਦੇ 14-15 ਸਾਲ ’ਚ ਪੂਰੀ ਤਰ੍ਹਾਂ ਵਿਕਸਿਤ ਹੋਣ ’ਤੇ 2 ਕਰੋੜ ਰੁਪਏ ਤੋਂ ਵੱਧ ਕਮਾ ਸਕਦਾ ਹੈ। ਇਸ ਤਰ੍ਹਾਂ ਕਾਲੀ ਹਲਦੀ ਦੀ ਕੀਮਤ 1000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਹੈ।
ਇਹ ਵੀ ਪੜ੍ਹੋ- ਗਵਾਲੀਅਰ ਹਵਾਈ ਅੱਡੇ ’ਤੇ 4 ਯਾਤਰੀਆਂ ਤੋਂ 1Kg ਸੋਨਾ ਬਰਾਮਦ, ਤਸਕਰੀ ਦਾ ਢੰਗ ਵੇਖ ਪੁਲਸ ਵੀ ਹੋਈ ਹੈਰਾਨ
ਸਫ਼ੈਦ ਚੰਦਨ ਦੀ ਦੁਨੀਆ ਭਰ ’ਚ ਮੰਗ-
ਪਾਂਡੇ ਮੁਤਾਬਕ ਸਫ਼ੈਦ ਚੰਦਨ ਦੀ ਦੁਨੀਆ ਭਰ ’ਚ ਬਹੁਤ ਮੰਗ ਹੈ ਅਤੇ ਇਸ ਦੀ ਲੱਕੜ ਬਹੁਤ ਮਹਿੰਗੀ ਵਿਕਦੀ ਹੈ। ਸਫੇਦ ਚੰਦਨ ਦਾ ਇਸਤੇਮਾਲ ਪਰਫਿਊਮ ਬਣਾਉਣ ’ਚ ਕੀਤਾ ਜਾਂਦਾ ਹੈ। ਜਦਕਿ ਇਸ ਦੇ ਮੈਡੀਕਲ ਗੁਣ ਵੀ ਹਨ। ਸਫੇਦ ਚੰਦਨ ਮੁੱਖ ਰੂਪ ਨਾਲ ਕਰਨਾਟਕ ਅਤੇ ਤਾਮਿਲਨਾਡੂ ’ਚ ਉਗਾਇਆ ਜਾਂਦਾ ਹੈ।
ਭਾਰਤ ਦੀ ਯਾਤਰਾ ਕਰਨਾ ਦੁਨੀਆ ਦੇ ਛੇਵੇਂ ਹਿੱਸੇ ਦੀ ਯਾਤਰਾ ਕਰਨ ਵਾਂਗ ਹੈ: ਜਰਮਨ ਵਿਦੇਸ਼ ਮੰਤਰੀ
NEXT STORY