ਭੋਜਪੁਰ— ਬਿਹਾਰ ਦੇ ਭੋਜਪੁਰ 'ਚ ਇਕ ਬੇਕਾਬੂ ਸਕਾਰਪੀਓ ਕਾਰ ਨੇ ਬਾਈਕ ਸਵਾਰ ਦੋ ਪੱਤਰਕਾਰਾਂ ਨੂੰ ਕੁਚਲ ਦਿੱਤਾ। ਘਟਨਾ 'ਚ ਦੋਵੇਂ ਪੱਤਰਕਾਰਾਂ ਦੀ ਮੌਤ ਹੋ ਗਈ। ਮੌਤ ਨਾਲ ਗੁੱਸੇ 'ਚ ਆਏ ਸਥਾਨਕ ਲੋਕਾਂ ਨੇ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਕਾਰ ਸੜ ਕੇ ਸੁਆਹ ਹੋ ਗਈ। ਘਟਨਾ ਭੋਜਪੁਰ ਦੇ ਗੜਹਨੀ ਥਾਣਾ ਖੇਤਰ ਦੀ ਦੱਸੀ ਜਾ ਰਹੀ ਹੈ।
ਸਥਾਨਕ ਲੋਕਾਂ ਨੂੰ ਸ਼ੱਕ ਹੈ ਕਿ ਇਸ ਘਟਨਾ 'ਚ ਸਾਬਕਾ ਮੁਖੀਆ ਦਾ ਹੱਥ ਹੈ। ਲੋਕਾਂ ਨੇ ਸਾਬਕਾ ਮੁਖੀਆ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਮਾਰੇ ਗਏ ਪੱਤਰਕਾਰਾਂ ਦੇ ਨਾਮ ਨਵੀਨ ਨਿਸ਼ਚਲ ਅਤੇ ਵਿਜੈ ਸਿੰਘ ਹੈ।
ਭਾਗਲਪੁਰ ਹਿੰਸਾ: ਮੰਤਰੀ ਦਾ ਬੇਟਾ ਬੋਲਿਆ, ਸਰੰਡਰ ਕਿਉਂ ਕਰਾਂ?
NEXT STORY