ਸਹਾਰਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਟਰੱਕ ਦੀ ਟੱਕਰ ਤੋਂ ਬਾਅਦ ਇਕ ਕਾਰ 'ਚ ਅੱਗ ਲੱਗ ਗਈ, ਜਿਸ ਨਾਲ ਕਾਰ ਸਵਾਰ ਇਕ ਹੀ ਪਰਿਵਾਰ ਦੇ ਚਾਰ ਲੋਕ ਜਿਊਂਦੇ ਸੜ ਗਏ। ਪੁਲਸ ਅਨੁਸਾਰ ਕਾਰ ਦੇ ਦਰਵਾਜ਼ੇ ਕੱਟ ਕੇ ਬੁਰੀ ਤਰ੍ਹਾਂ ਸੜੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲਸ ਨੇ ਚਾਰ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਹਾਦਸੇ 'ਤੇ ਡੂੰਘਾ ਦੁਖ਼ ਪ੍ਰਗਟ ਕੀਤਾ ਹੈ। ਪੁਲਸ ਸੁਪਰਡੈਂਟ ਅਭਿਮਨਿਊ ਮਾਂਗਲਿਕ ਨੇ ਦੱਸਿਆ ਕਿ ਸਹਾਰਨਪੁਰ ਜ਼ਿਲ੍ਹੇ ਦੇ ਥਾਣਾ ਰਾਮਪੁਰ ਮਨਿਹਾਰਾਨ ਖੇਤਰ ਦੇ ਚੁਨੈਹਟੀ ਫਲਾਈਓਵਰ 'ਤੇ ਇਕ ਹੀ ਪਾਸੇ ਤੋਂ ਚੱਲ ਰਹੀ ਆਵਾਜਾਈ ਦੇ ਅਧੀਨ ਇਕ ਟਰੱਕ ਨੇ ਕਾਰ ਨੂੰ ਓਵਰਟੇਕ ਕਰਦੇ ਹੋਏ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ 'ਚ ਅੱਗ ਲੱਗ ਗਈ।
ਇਹ ਵੀ ਪੜ੍ਹੋ : ਰਸੋਈ 'ਚ ਖਾਣਾ ਬਣਾ ਰਿਹਾ ਸੀ ਮੁੰਡਾ, ਕੁੱਕਰ ਨੇੜੇ ਪਹੁੰਚਦੇ ਹੀ ਵਾਪਰੀ ਹੈਰਾਨੀਜਨਕ ਘਟਨਾ
ਉਨ੍ਹਾਂ ਦੱਸਿਆ ਕਿ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਲੈ ਲਿਆ। ਉਨ੍ਹਾਂ ਦੱਸਿਆ ਕਿ ਕਾਰ 'ਚ ਸੈਂਟਰਲ ਲਾਕਿੰਗ ਹੋਣ ਕਾਰਨ ਉਸ ਦੇ ਦਰਵਾਜ਼ੇ ਨਹੀਂ ਖੁੱਲ ਸਕੇ ਅਤੇ ਉਸ 'ਚ ਸਵਾਰ ਚਾਰ ਲੋਕਾਂ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਾਰ 'ਚ ਅੱਗ ਲੱਗੀ ਹੋਣ ਕਾਰਨ ਰਾਜਮਾਰਗ 'ਤੇ ਦੋਹਾਂ ਪਾਸਿਓਂ ਆਵਾਜਾਈ ਰੁਕ ਗਈ, ਜਿਸ ਨਾਲ ਲੰਮਾ ਜਾਮ ਲੱਗ ਗਿਆ। ਮਾਂਗਲਿਕ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਥਾਣਾ ਰਾਮਪੁਰ ਪੁਲਸ ਮੌਕੇ 'ਤੇ ਪਹੁੰਚੀ ਅਤੇ ਕਾਰ ਦੇ ਦਰਵਾਜ਼ੇ ਕੱਢ ਕੇ ਲਾਸ਼ਾਂ ਬਾਹਰ ਕੱਢੀਆਂ ਗਈਆਂ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਉਮੇਸ਼ ਗੋਇਲ (70), ਉਨ੍ਹਾਂ ਦੀ ਪਤਨੀ ਸੁਨੀਤਾ ਗੋਇਲ (65), ਅਮਰੀਸ਼ ਜਿੰਦਲ (55) ਅਤੇ ਉਨ੍ਹਾਂ ਦੀ ਪਤਨੀ ਗੀਤਾ ਜਿੰਦਲ (50) ਵਾਸੀ ਜਵਾਲਾਪੁਰ ਹਰਿਦੁਆਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ਇਹ ਹਾਦਸਾ ਹੋਇਆ, ਉੱਥੇ ਦੂਜੀ ਸੜਕ ਬੰਦ ਹੋਣ ਕਾਰਨ ਇਕ ਹੀ ਸੜਕ 'ਤੇ ਦੋਹਾਂ ਪਾਸਿਓਂ ਵਾਹਨਾਂ ਦੀ ਆਵਾਜਾਈ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਓਵਰਟੇਕ ਦੀ ਕੋਸ਼ਿਸ਼ 'ਚ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰ ਵਾਲੇ ਸਹਾਰਨਪੁਰ ਪਹੁੰਚ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਿਮਲਾ 'ਚ ਸੜਕ ਦਾ ਹਿੱਸਾ ਧੱਸਣ ਨਾਲ ਕਾਰ ਨਾਲੇ 'ਚ ਡਿੱਗੀ, 3 ਲੋਕਾਂ ਦੀ ਮੌਤ
NEXT STORY