ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਸ਼ਰਨ ਢਾਂਕ ਕੋਲ ਮੰਗਲਵਾਰ ਨੂੰ ਇਕ ਸੜਕ ਦਾ ਹਿੱਸਾ ਧੱਸਣ ਨਾਲ ਉੱਥੋਂ ਲੰਘ ਰਹੀ ਕਾਰ ਨਾਲੇ 'ਚ ਡਿੱਗ ਗਈ। ਇਸ ਹਾਦਸੇ 'ਚ ਕਾਰ ਸਵਾਰ 3 ਲੋਕਾਂ ਦੀ ਮੌਤ ਹੋ ਗਈ। ਦਰਅਸਲ ਨਿਰਥ-ਨਨਖੇੜੀ ਪਾਂਡਾਧਰ ਲਿੰਕ ਰੋਡ ਦਾ ਇਕ ਹਿੱਸਾ ਧੱਸ ਗਿਆ, ਜਿਸ ਕਾਰਨ ਉੱਥੋਂ ਲੰਘ ਰਹੀ ਕਾਰ ਨਾਲੇ 'ਚ ਡਿੱਗ ਗਈ। ਪੁਲਸ ਮੁਤਾਬਕ ਫਾਇਰ ਵਿਭਾਗ ਦੇ ਕਾਮਿਆਂ ਅਤੇ ਸਥਾਨਕ ਲੋਕਾਂ ਨੇ ਬਚਾਅ ਮੁਹਿੰਮ ਚਲਾਈ ਅਤੇ ਲਾਸ਼ਾਂ ਨੂੰ ਨਾਲੇ 'ਚੋਂ ਬਾਹਰ ਕੱਢਿਆ।
ਮ੍ਰਿਤਕਾਂ ਦੀ ਪਛਾਣ ਵੀਰ ਸਿੰਘ (40), ਹਿੰਮਤ ਸਿੰਘ (28) ਅਤੇ ਰਤਨ (50) ਦੇ ਤੌਰ 'ਤੇ ਹੋਈ ਹੈ। ਇਹ ਸਾਰੇ ਨਨਖੇੜੀ ਦੇ ਰਹਿਣ ਵਾਲੇ ਸਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਘਟਨਾ 'ਤੇ ਦੁੱਖ ਜਤਾਇਆ। ਅਧਿਕਾਰੀਆਂ ਮੁਤਾਬਕ ਇਸ ਸਾਲ ਮਾਨਸੂਨ ਆਉਣ ਮਗਰੋਂ ਮੀਂਹ ਨਾਲ ਸਬੰਧਤ ਘਟਨਾਵਾਂ ਅਤੇ ਸੜਕ ਹਾਦਸਿਆਂ ਵਿਚ ਹੁਣ ਤੱਕ 125 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬਾ ਆਫ਼ਤ ਮੋਚਨ ਬਲ ਮੁਤਾਬਕ ਹਿਮਾਚਲ ਪ੍ਰਦੇਸ਼ ਨੂੰ 4636 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਜੰਮੂ ਕਸ਼ਮੀਰ : ਲਸ਼ਕਰ ਦੇ 4 ਅੱਤਵਾਦੀ ਗ੍ਰਿਫ਼ਤਾਰ
NEXT STORY