ਨੈਸ਼ਨਲ ਡੈਸਕ- ਰਸੋਈ 'ਚ ਖਾਣਾ ਬਣਾਉਣਾ ਕਈ ਵਾਰ ਕਿੰਨਾ ਜਾਨਲੇਵਾ ਸਾਬਿਤ ਹੋ ਸਕਦਾ ਹੈ, ਇਸ ਦੀ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਸ਼ਖ਼ਸ ਦੇ ਮੂੰਹ 'ਤੇ ਹੀ ਕੁੱਕਰ ਫਟ ਗਿਆ। ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਘਰ 'ਚ ਇਕ ਮੁੰਡਾ ਗੈਸ 'ਤੇ ਪਤੀਲੇ 'ਚ ਰੱਖੇ ਚੌਲ ਦੇਖਣ ਲਈ ਗੈਸ ਦੇ ਨੇੜੇ ਜਾਂਦਾ ਹੈ ਅਤੇ ਅਚਾਨਕ ਉਸ ਦੇ ਮੂੰਹ 'ਤੇ ਹੀ ਕੁੱਕਰ 'ਚ ਧਮਾਕਾ ਹੋ ਜਾਂਦਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ ਅਨੁਸਾਰ, ਘਰ 'ਚ ਇਕੱਲਾ ਦਿੱਸ ਰਿਹਾ ਇਕ ਮੁੰਡਾ ਜਿਵੇਂ ਹੀ ਪਤੀਲੇ 'ਚ ਪੱਕ ਰਹੇ ਚੌਲ ਦੇਖਣ ਲਈ ਗੈਸ ਦੇ ਨੇੜੇ ਜਾਂਦਾ ਹੈ ਅਤੇ ਅਚਾਨਕ ਕੋਲ ਰੱਖੇ ਕੁੱਕਰ 'ਚ ਧਮਾਕਾ ਹੋ ਜਾਂਦਾ ਹੈ। ਜਿਸ ਤੋਂ ਬਾਅਦ ਉੱਥੇ ਰੱਖੇ ਸਾਰੇ ਭਾਂਡੇ ਹਵਾ 'ਚ ਬਿਖਰ ਜਾਂਦੇ ਹਨ। ਕੁੜੀ ਵੀ ਘਬਰਾ ਜਾਂਦੀ ਹੈ ਕਿ ਉਦੋਂ ਉਹ ਵੀ ਦੂਰ ਦੌੜਦਾ ਹੈ। ਦੱਸਣਯੋਗ ਹੈ ਕਿ ਖਾਣਾ ਬਣਾਉਂਦੇ ਸਮੇਂ ਹਰ ਕਿਸੇ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਕਿ ਅਜਿਹੀ ਕੋਈ ਅਣਹੋਣੀ ਘਟਾ ਤੋਂ ਬਚਿਆ ਜਾ ਸਕੇ। ਰਸੋਈ 'ਚ ਖਾਣਾ ਬਣਾਉਣ ਤੋਂ ਪਹਿਲਾਂ ਗੈਸ ਸਿਲੰਡਰ ਅਤੇ ਚੁੱਲ੍ਹੇ ਨੂੰ ਖ਼ਾਸ ਤੌਰ 'ਤੇ ਧਿਆਨ ਨਾਲ ਦੇਖ ਕੇ ਹੀ ਇਸਤੇਮਾਲ ਕਰਨਾ ਚਾਹੀਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਬਕਾ PM ਮਨਮੋਹਨ ਸਿੰਘ ਨੇ ਓਮਨ ਚਾਂਡੀ ਨੂੰ ਕੀਤਾ ਯਾਦ, ਕਿਹਾ- ਉਹ ਇਕ ਜਨ ਨੇਤਾ ਸਨ
NEXT STORY