ਔਰੰਗਾਬਾਦ (ਵਾਰਤਾ)- ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਦਾਊਦਨਗਰ ਥਾਣਾ ਖੇਤਰ 'ਚ ਮੰਗਲਵਾਰ ਨੂੰ ਸੋਨ ਨਹਿਰ 'ਚ ਕਾਰ ਪਲਟ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ। ਦਾਊਦਨਗਰ ਦੇ ਪੁਲਸ ਅਹੁਦਾ ਅਧਿਕਾਰੀ ਰਿਸ਼ੀ ਰਾਜ ਨੇ ਦੱਸਿਆ ਕਿ ਕਾਰ ਸਵਾਰ ਲੋਕ ਰੋਹਤਾਸ ਜ਼ਿਲ੍ਹੇ ਦੇ ਗੁਪਤਾਧਾਮ 'ਚ ਦਰਸ਼ਨ ਕਰਨ ਗਏ ਸਨ। ਉੱਥੋਂ ਆਉਂਦੇ ਸਮੇਂ ਮੰਗਲਵਾਰ ਦੀ ਸਵੇਰ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਬਾਰੂਨ-ਦਾਊਦਨਗਰ ਨਹਿਰ ਰੋਡ ਸਥਿਤ ਚਮਨ ਬਿਗਹਾ ਪਿੰਡ ਨੇੜੇ ਨਹਿਰ 'ਚ ਜਾ ਡਿੱਗੀ।
ਨਹਿਰ 'ਚ ਪਾਣੀ ਵੱਧ ਹੋਣ ਕਾਰਨ ਕਾਰ ਸਵਾਰ ਸਾਰੇ ਲੋਕਾਂ ਦੀ ਡੁੱਬ ਕੇ ਮੌਤ ਹੋ ਗਈ। ਘਟਨਾ ਤੋਂ ਬਾਅਦ ਸਥਾਨਕ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਹਾਦਸੇ ਵਾਲੀ ਜਗ੍ਹਾ ਪਹੁੰਚੀ ਅਤੇ ਸਥਾਨਕ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਾਰ ਸਵਾਰ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ। ਸ਼੍ਰੀ ਰਿਸ਼ੀ ਰਾਜ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪਟਨਾ ਜ਼ਿਲ੍ਹੇ ਦੇ ਰਾਜੀਵ ਨਗਰ ਥਾਣਾ ਖੇਤਰ ਵਾਸੀ ਦੀਪਕ ਕੁਮਾਰ (38), ਕਨਹਾਈ ਰਾਏ (37), ਰੋਹਿਤ ਕੁਮਾਰ (12), ਨਾਰਾਇਣ ਚੌਹਾਨ (30) ਅਤੇ ਰਵੀ ਕੁਮਾਰ (32) ਵਜੋਂ ਕੀਤੀ ਗਈ ਹੈ। ਘਟਨਾ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਰੱਖਿਆ ਫ਼ੋਰਸਾਂ ਨੇ 5 ਨਕਸਲੀ ਕੀਤੇ ਗ੍ਰਿਫ਼ਤਾਰ, ਇਕ 'ਤੇ ਹੈ 5 ਲੱਖ ਦਾ ਇਨਾਮ
NEXT STORY