ਮੇਰਠ— ਯੂ. ਪੀ. ਪੁਲਸ ਭਾਵੇਂ ਚੋਰੀ, ਵਾਰਦਾਤਾਂ, ਲੁੱਟਾਂ 'ਤੇ ਕੰਟਰੋਲ ਕਰਨ ਦੇ ਯਤਨ ਕਰਨ ਪਰ ਕੁਝ ਚਲਾਕ ਬਦਮਾਸ਼ ਪੁਲਸ ਨਾਲੋਂ ਕਈ ਕਦਮ ਅੱਗੇ ਹਨ। ਉਹ ਖੁੱਲੇਆਮ ਪੁਲਸ ਨੂੰ ਚੁਣੌਤੀ ਦੇ ਰਹੇ ਹਨ। ਤਾਜਾ ਮਾਮਲਾ ਮੇਰਠ ਦਾ ਸਾਹਮਣੇ ਆਇਆ ਹੈ। ਇੱਥੇ ਬਦਮਾਸ਼ਾਂ ਨੇ ਬਹੁਤ ਹੀ ਚਲਾਕੀ ਨਾਲ ਲੋਕਾਂ ਨੂੰ ਲੁੱਟਣਾ ਸ਼ੁਰੂ ਕੀਤਾ ਹੈ। ਹੁਣ ਬਦਮਾਸ਼ਾਂ ਨੇ ਲੁੱਟਣ ਦਾ ਆਪਣਾ ਨਵਾਂ ਠਿਕਾਣਾ ਓ. ਐੱਲ. ਐਕਸ. ਨੂੰ ਬਣਾਇਆ ਹੈ। ਫਿਲਹਾਲ ਪੁਲਸ ਨੇ ਇਸ ਗਿਰੋਹ ਦੇ 2 ਬਦਮਾਸ਼ਾਂ ਨੂੰ ਕਾਬੂ ਕੀਤਾ ਹੈ।
ਜਾਣਕਾਰੀ ਅਨੁਸਾਰ ਦੋਵੇਂ ਦੋਸ਼ੀ ਮੋਬਾਇਲ ਸਮੇਤ ਕਈ ਤਰ੍ਹਾਂ ਦੇ ਪ੍ਰੋਡਕਟ ਓ. ਐੈੱਲ. ਐਕਸ 'ਤੇ ਪ੍ਰਚਾਰ ਕਰਨ ਲਈ ਪਾ ਦਿੰਦੇ ਹਨ। ਇਨ੍ਹਾਂ ਪ੍ਰੋਡਕਟਾਂ ਨੂੰ ਦੇਖਣ ਤੋਂ ਬਾਅਦ ਜਦੋਂ ਕੋਈ ਖ੍ਰੀਦਣ ਲਈ ਸੰਪਰਕ ਕਰਦਾ ਸੀ ਤਾਂ ਲੋਕ ਗ੍ਰਾਹਕ ਨੂੰ ਕਿਸੇ ਅਣਜਾਣ ਜਗ੍ਹਾ 'ਤੇ ਸੱਦ ਕੇ ਲੁੱਟ ਕਰਦੇ ਸਨ। ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਕੀਤੀਆਂ।
ਜਿਸ ਤੋਂ ਬਾਅਦ ਪੁਲਸ ਨੇ ਯੋਜਨਾ ਬਣਾ ਕੇ ਇਨ੍ਹਾਂ ਨੂੰ ਕਾਬੂ ਕੀਤਾ। ਪੁਲਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ 'ਤੇ ਪਹਿਲਾਂ ਵੀ ਮਾਮਲਾ ਦਰਜ ਹੈ। ਤਲਾਸ਼ੀ ਲੈਣ 'ਤੇ ਪੁਲਸ ਨੂੰ ਦੋਸ਼ੀਆਂ ਕੋਲੋ ਨਕਦੀ ਪਿਸਤੌਲ ਅਤੇ 1 ਬਾਈਕ ਬਰਾਮਦ ਹੋਈ ਹੈ।
ਭਰਾ ਨੂੰ ਬੋਲ ਕੇ ਗਈ ਸੀ ਬਾਥਰੂਮ ਚਲੀ ਹਾਂ ਪਰ ਵਾਪਰ ਗਈ ਘਟਨਾ
NEXT STORY