ਨੈਸ਼ਨਲ ਡੈਸਕ- ਅਕਸਰ ਹੀ ਲੋਕ ਬਾਜ਼ਾਰਾਂ 'ਚ ਜਾ ਕੇ ਖਰੀਦਦਾਰੀ ਕਰਨ ਦੀ ਬਜਾਏ ਅੱਜ-ਕੱਲ ਆਨਲਾਈਨ ਸ਼ਾਪਿੰਗ ਨੂੰ ਜ਼ਿਆਦਾ ਤਵੱਜੋ ਦਿੰਦੇ ਹਨ। ਸਾਮਾਨ ਖਰੀਦਣ ਦਾ ਇਹ ਤਰੀਕਾ ਲੋਕਾਂ ਨੂੰ ਸਸਤਾ ਵੀ ਲੱਗਦਾ ਹੈ ਤੇ ਤੋਲ-ਮੋਲ ਕਰਨ ਦੇ ਝੰਜਟ ਤੋਂ ਵੀ ਛੁਟਕਾਰਾ ਮਿਲਦਾ ਹੈ।
ਪਰ ਕਈ ਵਾਰ ਕਈ ਲੋਕਾਂ ਨੂੰ ਖ਼ਰਾਬ ਸਾਮਾਨ ਪਹੁੰਚਾ ਦਿੱਤਾ ਜਾਂਦਾ ਹੈ, ਜਦਕਿ ਕਈ ਵਾਰ ਸਾਮਾਨ ਨਕਲੀ ਵੀ ਨਿਕਲਦਾ ਹੈ, ਪਰ ਗੁਜਰਾਤ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਨਲਾਈਨ ਮੰਗਵਾਏ ਗਏ ਆਨਲਾਈਨ ਉਪਕਰਨ ਦੇ ਪਾਰਸਲ 'ਚ ਅਚਾਨਕ ਧਮਾਕਾ ਹੋ ਗਿਆ, ਜਿਸ ਕਾਰਨ ਡਿਲੀਵਰੀ ਲੈਣ ਆਏ ਪਿਓ-ਧੀ ਦੀ ਮੌਤ ਹੋ ਗਈ, ਜਦਕਿ 2 ਬੱਚੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ- ਹੁਣ ਸੀਨੀਅਰ ਕਾਂਗਰਸੀ ਆਗੂ ਨੇ ਕਰ'ਤਾ ਓਹੀ ਕੰਮ, ਸਟੇਜ 'ਤੇ ਖੜ੍ਹ ਭਾਜਪਾ ਲਈ ਮੰਗੀਆਂ ਵੋਟਾਂ, ਵੀਡੀਓ ਵਾਇਰਲ
ਇਹ ਮਾਮਲਾ ਹੈ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਦਾ, ਜਿੱਥੇ ਇਕ ਅਣਪਛਾਤੇ ਵਿਅਕਤੀ ਵੱਲੋਂ ਪਾਰਸਲ ’ਚ ਪਹੁੰਚਾਏ ਗਏ ਇਲੈਕਟ੍ਰਾਨਿਕ ਉਪਕਰਣ ’ਚ ਧਮਾਕਾ ਹੋਣ ਕਾਰਨ ਪਿਤਾ ਅਤੇ ਧੀ ਦੀ ਮੌਤ ਹੋ ਗਈ, ਜਦੋਂ ਕਿ ਦੋ ਬੱਚੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਵਡਾਲੀ ਥਾਣੇ ਦੇ ਸਬ-ਇੰਸਪੈਕਟਰ ਜਤਿੰਦਰ ਰਾਬੜੀ ਨੇ ਦੱਸਿਆ ਕਿ ਘਟਨਾ ਵੇਦ ਪਿੰਡ ’ਚ ਵਾਪਰੀ।
ਪੁਲਸ ਨੇ ਕਿਹਾ, ‘‘ਪਾਰਸਲ ਇਕ ਅਣਪਛਾਤਾ ਵਿਅਕਤੀ ਦੇ ਕੇ ਗਿਆ ਸੀ। ਜਿਵੇਂ ਹੀ ਇਲੈਕਟ੍ਰਾਨਿਕ ਉਪਕਰਣ ਪਲੱਗ ’ਚ ਲਗਾਇਆ ਗਿਆ, ਉਸ ’ਚ ਧਮਾਕਾ ਹੋ ਗਿਆ। ਹਾਦਸੇ ’ਚ ਜੀਤੂ ਬੰਜਾਰਾ (33) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 3 ਜ਼ਖਮੀ ਲੜਕੀਆਂ ਨੂੰ ਹਿੰਮਤਨਗਰ ਸਿਵਲ ਹਸਪਤਾਲ ਲਿਜਾਇਆ ਗਿਆ। ਬੰਜਾਰਾ ਦੀ 11 ਸਾਲਾ ਧੀ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਦੂਜੀ ਧੀ ਅਤੇ ਭਤੀਜੀ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਜਦੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੀ ਪਤਨੀ ਦੀ ਫਿਸਲੀ ਜ਼ੁਬਾਨ ! ਕਰ'ਤੀ AAP ਨੂੰ ਵੋਟਾਂ ਪਾਉਣ ਦੀ ਅਪੀਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਅਪਮਾਨਜਨਕ' ਟਿੱਪਣੀ ਲਈ ਮੁਆਫੀ ਮੰਗੇ ਕੰਗਨਾ: ਕਿਸਾਨ ਸੰਗਠਨ
NEXT STORY