ਆਗਰਾ— ਆਗਰਾ ਦੇ ਸਦਰ ਥਾਣਾ ਖੇਤਰ ਦੇ ਅਧੀਨ ਕਾਵੇਰੀ ਵਿਹਾਰ ਕਾਲੋਨੀ 'ਚ ਇਕ ਤਿੰਨ ਮੰਜ਼ਿਲਾ ਘਰ 'ਚ ਅੱਗ ਲੱਗਣ ਕਾਰਨ ਕਾਰਪੇਟ ਕਾਰੋਬਾਰੀ ਦੇ ਬੇਟੇ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਵੀਰਵਾਰ ਦੁਪਹਿਰ ਕਰੀਬ 12.15 ਵਜੇ ਸੂਚਨਾ ਮਿਲੀ ਕਿ ਕਾਵੇਰੀ ਵਿਹਾਰ 'ਚ ਇਕ ਘਰ 'ਚ ਅੱਗ ਲੱਗੀ ਹੈ, ਜਿਸ 'ਚ ਇਕ ਵਿਅਕਤੀ ਫਸਿਆ ਹੋਇਆ ਹੈ।
ਇਹ ਵੀ ਪੜ੍ਹੋ- ਜਜ਼ਬੇ ਨੂੰ ਸਲਾਮ, 105 ਸਾਲ ਦੀ ਉਮਰ 'ਚ ਔਰਤ ਨੇ ਹਾਸਲ ਕੀਤੀ ਮਾਸਟਰ ਡਿਗਰੀ
ਪੁਲਸ ਨੇ ਦੱਸਿਆ ਕਿ ਕਾਰਪੇਟ ਕਾਰੋਬਾਰੀ ਕੇਜੀ ਵਸ਼ਿਸ਼ਠ ਅਤੇ ਉਸ ਦਾ 35 ਸਾਲਾ ਬੇਟਾ ਭਰਤ ਵਸ਼ਿਸ਼ਠ ਘਰ 'ਚ ਇਕੱਲੇ ਸਨ। ਕੇ.ਜੀ ਵਸ਼ਿਸ਼ਠ ਨੇ ਦੱਸਿਆ ਕਿ ਰਾਤ ਨੂੰ ਧੂੰਏਂ ਕਾਰਨ ਘਰ ਨੂੰ ਅੱਗ ਲੱਗਣ ਦਾ ਪਤਾ ਲੱਗਾ ਅਤੇ ਭਰਤ ਨੇ ਪਹਿਲਾਂ ਉਸ ਨੂੰ ਘਰੋਂ ਬਾਹਰ ਕੱਢਿਆ ਅਤੇ ਫਿਰ ਉਹ ਮੁੜ ਘਰ ਦੇ ਅੰਦਰ ਗਿਆ ਅਤੇ ਇਸ ਸਮੇਂ ਉਹ ਅੱਗ ਦੀਆਂ ਲਪਟਾਂ ਵਿੱਚ ਫਸ ਗਿਆ। ਪੁਲਸ ਅਤੇ ਫਾਇਰ ਕਰਮੀਆਂ ਨੇ ਅੱਗ ਬੁਝਾ ਕੇ ਭਰਤ ਦੀ ਲਾਸ਼ ਨੂੰ ਬਰਾਮਦ ਕਰ ਲਿਆ। ਫਾਇਰ ਅਫ਼ਸਰ ਸਾਗਰ ਗੁਪਤਾ ਨੇ ਦੱਸਿਆ ਕਿ ਭਰਤ ਵਸ਼ਿਸ਼ਠ ਦੀ ਸ਼ਾਇਦ ਧੂੰਏਂ ਕਾਰਨ ਦਮ ਘੁਟਣ ਕਾਰਨ ਮੌਤ ਹੋ ਗਈ ਹੈ ਅਤੇ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਦਿੱਲੀ-ਐਨਸੀਆਰ 'ਚ ਮੁੜ ਮਹਿੰਗੀ ਹੋਈ CNG, ਜਾਣੋ ਕਿੰਨੀ ਵਧੀ ਕੀਮਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ-ਐਨਸੀਆਰ 'ਚ ਮੁੜ ਮਹਿੰਗੀ ਹੋਈ CNG, ਜਾਣੋ ਕਿੰਨੀ ਵਧੀ ਕੀਮਤ
NEXT STORY