ਨਵੀਂ ਦਿੱਲੀ - ਲੱਦਾਖ ਦੀ ਗਲਵਾਨ ਘਾਟੀ 'ਚ ਚੀਨ ਦੀ ਕਰਤੂਤ ਤੋਂ ਬਾਅਦ ਦੇਸ਼ 'ਚ ਗੁੱਸੇ ਦਾ ਮਾਹੌਲ ਹੈ। ਲੋਕ ਚੀਨੀ ਕੰਪਨੀਆਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਹਿੰਦੂ ਰੱਖਿਆ ਦਲ ਦੇ ਦਰਜਨਾਂ ਕਰਮਚਾਰੀਆਂ ਨੇ ਵੀ ਸ਼ਨੀਵਾਰ ਨੂੰ ਗ੍ਰੇਟਰ ਨੋਇਡਾ ਸਥਿਤ ਮੋਬਾਇਲ ਫੋਨ ਬਣਾਉਣ ਵਾਲੀ ਚੀਨੀ ਕੰਪਨੀ ਓਪੋ ਦੇ ਦਫਤਰ ਬਾਹਰ ਪ੍ਰਦਰਸ਼ਨ ਕੀਤਾ ਸੀ। ਜਿਸ ਤੋਂ ਬਾਅਦ ਪੁਲਸ ਨੇ ਹਿੰਦੂ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਭੂਪੇਂਦਰ ਤੋਮਰ ਸਮੇਤ 30 ਲੋਕਾਂ ਖਿਲਾਫ ਲਾਕਡਾਊਨ ਅਤੇ ਧਾਰਾ 144 ਦੀ ਉਲੰਘਣਾ ਦਾ ਮੁਕੱਦਮਾ ਦਰਜ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਚੀਨ ਖਿਲਾਫ ਨਾਅਰੇਬਾਜੀ ਵੀ ਕੀਤੀ ਸੀ। 30 ਲੋਕਾਂ ਖਿਲਾਫ ਹੁਣ ਇਕੋਟੇਕ ਪਹਿਲਾਂ ਥਾਣੇ 'ਚ ਮੁਕੱਦਮਾ ਦਰਜ ਹੋਇਆ ਹੈ। ਪੁਲਸ ਕਮਿਸ਼ਨਰ ਆਲੋਕ ਸਿੰਘ ਦੇ ਮੀਡੀਆ ਇੰਚਾਰਜ ਪੰਕਜ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਓਪੋ ਕੰਪਨੀ ਦੇ ਗੇਟ 'ਤੇ ਹਿੰਦੂ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਭੂਪੇਂਦਰ ਤੋਮਰ ਉਰਫ ਪਿੰਕੀ ਚੌਧਰੀ ਅਤੇ ਜ਼ਿਲ੍ਹਾ ਕਨਵੀਨਰ ਗੌਤਮ ਬੁੱਧ ਨਗਰ ਪ੍ਰਵੀਣ ਕੁਮਾਰ 30-35 ਵਿਅਕਕੀਆਂ ਨਾਲ ਬਿਨਾਂ ਕਿਸੇ ਮਨਜ਼ੂਰੀ ਦੇ ਇਕੱਠੇ ਹੋ ਗਏ। ਉਨ੍ਹਾਂ ਨੇ ਖੂਬ ਹੰਗਾਮਾ ਕੀਤਾ ਅਤੇ ਨਾਅਰੇਬਾਜੀ ਕੀਤੀ। ਕੁਮਾਰ ਨੇ ਦੱਸਿਆ ਕਿ ਜਨਪਦ 'ਚ ਕੋਵਿਡ-19 ਦੇ ਚੱਲਦੇ ਧਾਰਾ 144 ਅਤੇ ਲਾਕਡਾਊਨ ਜਾਰੀ ਹੈ।
ਚੀਨ ਵਿਵਾਦ: ਬਿਹਾਰ ਰੈਜੀਮੇਂਟ ਨੇ ਦਿਖਾਇਆ ਭਿਆਨਕ ਰੂਪ, ਤੋਡ਼ ਦਿੱਤੀ 18 ਚੀਨੀ ਫ਼ੌਜੀਆਂ ਦੀ ਗਰਦਨ
NEXT STORY