ਜੈਪੁਰ – ਪਿਛਲੇ ਕਈ ਸਾਲਾਂ ਤੋਂ ਕਥਿਤ ਤੌਰ ’ਤੇ ਸ਼ੱਕੀ ਦਸਤਾਵੇਜ਼ਾਂ ’ਤੇ ਇੱਥੇ ਰਹਿ ਰਹੀ ਇਕ ਪਾਕਿਸਤਾਨੀ ਔਰਤ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਰਾਜਸਥਾਨ ਪੁਲਸ ਅਨੁਸਾਰ ਮੁਲਜ਼ਮ ਮੀਨਾ ਕੁਮਾਰੀ ਖਿਲਾਫ ਰਾਮਗੰਜ ਥਾਣੇ ’ਚ ਵਿਦੇਸ਼ੀ ਨਾਗਰਿਕ ਕਾਨੂੰਨ ਤੇ ਆਈ. ਪੀ. ਸੀ. ਦੀਆਂ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਹੈਦਰਾਬਾਦ ਦਾ ‘ਬੇਲਗਾਮ ਸਾਨ੍ਹ' ਭਾਜਪਾ ਨੂੰ ਚੋਣਾਂ ਜਿੱਤਣ 'ਚ ਮਦਦ ਕਰਦੈ: ਟਿਕੈਤ
ਪੁਲਸ ਅਨੁਸਾਰ 38 ਸਾਲ ਪਹਿਲਾਂ ਆਪਣੇ ਮਾਤਾ-ਪਿਤਾ ਤੇ ਭੈਣ-ਭਰਾਵਾਂ ਨਾਲ ਭਾਰਤ ਆਈ ਇਸ ਪਾਕਿ ਔਰਤ ’ਤੇ ਫਰਜ਼ੀ ਢੰਗ ਨਾਲ ਵੋਟਰ ਆਈ. ਡੀ. ਕਾਰਡ ਤੇ ਹੋਰ ਭਾਰਤੀ ਦਸਤਾਵੇਜ਼ ਹਾਸਲ ਕਰਨ ਅਤੇ ਬਿਨਾਂ ਵੀਜ਼ਾ ਇੱਥੇ ਰਹਿਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐੱਫ. ਆਈ. ਆਰ. ਅਨੁਸਾਰ ਮੁਲਜ਼ਮ ਔਰਤ 1983 ’ਚ 3 ਸਾਲ ਦੀ ਉਮਰ ’ਚ ਅਟਾਰੀ ਬਾਰਡਰ ਦੇ ਰਸਤੇ ਭਾਰਤ ਆਈ ਸੀ ਅਤੇ ਉਸ ਨੇ 2002 ’ਚ ਜੈਪੁਰ ਦੇ ਸੰਜੇ ਬਾਜ਼ਾਰ ਦੇ ਵਾਸੀ ਮੁਹੰਮਦ ਸ਼ਰੀਫ ਕੁਰੈਸ਼ੀ ਨਾਲ ਲਵ ਮੈਰਿਜ ਕਰਵਾਈ ਸੀ। ਉਸ ਨੇ ਆਪਣਾ ਨਾਂ ਬਦਲ ਕੇ ਪਰਵੀਨ ਬਾਨੋ ਰੱਖ ਲਿਆ ਅਤੇ ਭਾਰਤੀ ਨਾਗਰਿਕਤਾ ਲਈ ਅਰਜ਼ੀ ਦਿੱਤੀ। ਇਹ ਮਾਮਲਾ ਗ੍ਰਹਿ ਮੰਤਰਾਲਾ ਕੋਲ ਪੈਂਡਿੰਗ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹੈਦਰਾਬਾਦ ਦਾ ‘ਬੇਲਗਾਮ ਸਾਨ੍ਹ' ਭਾਜਪਾ ਨੂੰ ਚੋਣਾਂ ਜਿੱਤਣ 'ਚ ਮਦਦ ਕਰਦੈ: ਟਿਕੈਤ
NEXT STORY