ਬਰੇਲੀ (ਇੰਟ.)-ਯੂ. ਪੀ. ਬਰੇਲੀ ਵਿਚ ਪੁਲਸ ਵਿਭਾਗ ਵਿਚ ਇਕ ਵੱਡੀ ਕਾਰਵਾਈ ਹੋਈ ਹੈ। ਇਕ ਨੌਜਵਾਨ ਨੂੰ ਬੰਧਕ ਬਣਾ ਕੇ ਜੇਲ ਭੇਜਣ ਦੀ ਧਮਕੀ ਦੇ ਕੇ 2 ਲੱਖ ਰੁਪਏ ਦੀ ਗੈਰ-ਕਾਨੂੰਨੀ ਵਸੂਲੀ ਦੇ ਮਾਮਲੇ ਵਿਚ ਐੱਸ. ਐੱਸ. ਪੀ. ਅਨੁਰਾਗ ਆਰੀਆ ਨੇ ਫਤਿਹਗੰਜ ਵੈਸਟ ਵਿਚ ਪੂਰੀ ਚੌਕੀ ਨੂੰ ਹੀ ਮੁਅੱਤਲ ਕਰ ਦਿੱਤਾ। ਇਸ ਵਿਚ ਚੌਕੀ ਇੰਚਾਰਜ ਬਲਵੀਰ ਸਿੰਘ, 2 ਕਾਂਸਟੇਬਲ ਹਿਮਾਂਸ਼ੂ ਤੋਮਰ ਅਤੇ ਮੋਹਿਤ ਕੁਮਾਰ ਸ਼ਾਮਲ ਹਨ। ਤਿੰਨਾਂ ਖ਼ਿਲਾਫ ਫਤਿਹਗੰਜ ਪੱਛਮੀ ਪੁਲਸ ਸਟੇਸ਼ਨ ਵਿਚ ਰਿਪੋਰਟ ਵੀ ਦਰਜ ਕਰਵਾਈ ਗਈ ਹੈ।
ਐੱਸ. ਐੱਸ. ਪੀ. ਅਨੁਰਾਗ ਆਰੀਆ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਸੂਚਨਾ ਮਿਲੀ ਕਿ ਫਤਿਹਗੰਜ ਵੈਸਟ ਦੇ ਟਾਊਨ ਪੁਲਸ ਸਟੇਸ਼ਨ ਦੇ ਸਟਾਫ ਨੇ ਭਿਟੌਰਾ ਦੇ ਰਹਿਣ ਵਾਲੇ ਬਲਵੀਰ ਸਿੰਘ ਨੂੰ ਉਸ ਦੇ ਘਰੋਂ ਚੁੱਕਿਆ ਹੈ ਅਤੇ ਗੈਰ-ਕਾਨੂੰਨੀ ਵਸੂਲੀ ਕੀਤੀ ਜਾ ਰਹੀ ਹੈ। ਇਸ ’ਤੇ ਐੱਸ. ਐੱਸ. ਪੀ. ਨੇ ਸੀ. ਓ. ਹਾਈਵੇਅ ਨੀਲੇਸ਼ ਮਿਸ਼ਰ ਤੋਂ ਜਾਂਚ ਕਰਵਾਈ। ਇਸ ਵਿਚ ਸਾਹਮਣੇ ਆਇਆ ਕਿ ਚੌਕੀ ਇੰਚਾਰਜ ਬਲਵੀਰ ਸਿੰਘ ਅਤੇ 2 ਸਿਪਾਹੀ ਹਿਮਾਂਸ਼ੁ ਤੋਮਰ ਤੇ ਮੋਹਿਤ ਕੁਮਾਰ ਵੀਰਵਾਰ ਦੁਪਹਿਰ ਬਲਵੀਰ ਸਿੰਘ ਨੂੰ ਉਸ ਦੇ ਘਰੋਂ ਚੁੱੱਕ ਕੇ ਰਬੜ ਫੈਕਟਰੀ ਦੇ ਖਾਲੀ ਕੁਆਰਟਰ ਵਿਚ ਲੈ ਗਏ। ਜੇਲ ਭੇਜ ਕੇ ਜ਼ਿੰਦਗੀ ਖਰਾਬ ਕਰਨ ਦੀ ਧਮਕੀ ਦੇ ਕੇ ਉਸ ਤੋਂ 5 ਲੱਖ ਰੁਪਏ ਦੀ ਮੰਗ ਕੀਤੀ।
ਉਨ੍ਹਾਂ ਆਪਣੇ ਭਤੀਜੇ ਰਾਹੀਂ 2 ਲੱਖ ਰੁਪਏ ਦਿੱਤੇ ਤਾਂ ਛੱਡ ਦਿੱਤਾ ਗਿਆ। ਪੂਰਾ ਮਾਮਲਾ ਸਾਹਮਣੇ ਆਉਂਦਿਆਂ ਹੀ ਐੱਸ. ਐੱਸ. ਪੀ. ਨੇ ਤਿੰਨਾਂ ਨੂੰ ਮੁਅੱਤਲ ਕਰ ਦਿੱਤਾ ਅਤੇ ਵਿਭਾਗੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਬਲਵੀਰ ਸਿੰਘ ਵੱਲੋਂ ਤਿੰਨਾਂ ਖਿਲਾਫ਼ ਫਤਿਹਗੰਜ ਪੱਛਮੀ ਪੁਲਸ ਸਟੇਸ਼ਨ ਵਿਚ ਗੈਰ-ਕਾਨੂੰਨੀ ਜਬਰੀ ਵਸੂਲੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਹੈ।
ਰਾਹੁਲ ਨੂੰ ਹਾਈ ਕੋਰਟ ਤੋਂ ਝਟਕਾ, ਸੰਮਨ ਨੂੰ ਲੈ ਕੇ ਸੈਸ਼ਨ ਕੋਰਟ ਦਾ ਹੁਕਮ ਰੱਦ ਕਰਨ ਤੋਂ ਇਨਕਾਰ
NEXT STORY