ਨਵੀਂ ਦਿੱਲੀ- ਦਿੱਲੀ ਪੁਲਸ ਨੇ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਦੇ ਸੀਨੀਅਰ ਡਾਕਟਰ ਵਿਰੁੱਧ ਜਬਰ ਜ਼ਿਨਾਹ ਦਾ ਮਾਮਲਾ ਦਰਜ ਕੀਤਾ ਹੈ। ਏਮਜ਼ ਦੀ ਜੂਨੀਅਰ ਡਾਕਟਰ ਨੇ ਜਨਮ ਦਿਨ ਦੀ ਪਾਰਟੀ ਦੌਰਾਨ ਸੀਨੀਅਰ ਡਾਕਟਰ ’ਤੇ ਜਬਰ ਜ਼ਿਨਾਹ ਦਾ ਦੋਸ਼ ਲਗਾਇਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਹਾਲੇ ਫਰਾਰ ਹੈ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਘਟਨਾ 26 ਸਤੰਬਰ ਨੂੰ ਕਿਸੇ ਸਹਿਕਰਮੀ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਹੋਈ।
ਇਹ ਵੀ ਪੜ੍ਹੋ : ਕੇਰਲ : ਰਾਤੋ-ਰਾਤ ਕਰੋੜਪਤੀ ਬਣਿਆ ਆਟੋ ਡਰਾਈਵਰ, ਜਿੱਤੀ 12 ਕਰੋੜ ਦੀ ਲਾਟਰੀ
ਅਧਿਕਾਰੀਆਂ ਨੇ ਦੱਸਿਆ ਕਿ ਹੌਸ ਖ਼ਾਸ ਥਾਣੇ ’ਚ 11 ਅਕਤੂਬਰ ਨੂੰ ਘਟਨ ਦੀ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੈਡੀਕੋ ਲੀਗਲ ਕੇਸ ਵੀ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ, ਜਦੋਂ ਉਨ੍ਹਾਂ ਦੀ ਟੀਮ ਹਸਪਤਾਲ ਜਾ ਕੇ ਪੀੜਤਾ ਨੂੰ ਮਿਲੀ ਤਾਂ ਉਸ ਨੇ ਦੱਸਿਆ ਕਿ 26 ਸਤੰਬਰ ਨੂੰ ਉਹ ਜਨਮ ਦਿਨ ਦੀ ਪਾਰਟੀ ਲਈ ਆਪਣੇ ਸਹਿਕਰਮੀ ਦੇ ਕਮਰੇ ’ਚ ਗਈ ਸੀ, ਜਿੱਥੇ ਉਸ ਨਾਲ ਜਬਰ ਜ਼ਿਨਾਹ ਕੀਤਾ ਗਿਆ। ਪੁਲਸ ਡਿਪਟੀ ਕਮਿਸ਼ਨਰ (ਦੱਖਣ) ਬੇਨਿਤਾ ਮੇਰੀ ਜੈਕਰ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਦੇ ਆਧਾਰ ’ਤੇ ਆਈ.ਪੀ.ਸੀ. ਦੀਆਂ ਧਾਰਾਵਾਂ 376 (ਜਬਰ ਜ਼ਿਨਾਹ) ਅਤੇ 377 (ਗੈਰ-ਕੁਦਰਤੀ ਯੌਨ ਸ਼ੋਸ਼ਣ) ’ਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ,‘‘ਜਾਂਚ ਦੌਰਾਨ, ਜੱਜ ਦੇ ਸਾਹਮਣੇ ਸੀ.ਆਰ.ਪੀ.ਸੀ. ਦੀ ਧਾਰਾ 164 ਦੇ ਅਧੀਨ ਪੀੜਤਾ ਦਾ ਬਿਆਨ ਦਰਜ ਕੀਤਾ ਗਿਆ। ਦੋਸ਼ੀ ਦੇ ਕੁਝ ਟਿਕਾਣਿਆਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ। ਤਕਨੀਕੀ ਸਰਵਿਲਾਂਸ ਦੀ ਵੀ ਮਦਦ ਲਈ ਜਾ ਰਹੀ ਹੈ ਪਰ ਦੋਸ਼ੀ ਹਾਲੇ ਵੀ ਫਰਾਰ ਹੈ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਰਾਜਸਥਾਨ ਮੇਵਾੜ ਯੂਨੀਵਰਸਿਟੀ ’ਚ ਪੜ੍ਹਾਈ ਲਈ ਚੁਣੇ ਗਏ 300 ਵਿਦਿਆਰਥੀਆਂ ਨੂੰ ਫ਼ੌਜ ਨੇ ਗਰਮਜੋਸ਼ੀ ਨਾਲ ਦਿੱਤੀ ਵਿਦਾਈ
NEXT STORY