ਨੈਸ਼ਨਲ ਡੈਸਕ - ਕਿਸਾਨ ਅੰਦੋਲਨ ਵਿਚ ਪੋਕਲੇਨ ਮਸ਼ੀਨ ਦਾ ਇਸਤੇਮਾਲ ਕਰ ਸਰਕਾਰ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਖਦਸ਼ਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਨਾਕਿਆਂ ਨੂੰ ਤੋੜਣ ਲਈ ਪੋਕਲੇਨ ਮਸ਼ੀਨ, ਜੇਸੀਬੀ ਅਤੇ ਹੋਰ ਵੱਡੀਆਂ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਸਬੰਧ ਵਿਚ ਦੋ ਸ਼ੱਕੀ ਪੋਕਲੇਨ ਡਰਾਇਵਰਾਂ ਦੀਆਂ ਤਸਵੀਰਾਂ ਪੁਲਸ ਪ੍ਰਸ਼ਾਸਨ ਨੂੰ ਮਿਲੀਆਂ ਹਨ। ਖ਼ਬਰ ਹੈ ਕਿ ਸ਼ੱਕੀ ਡਰਾਇਵਰ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜਿਸ ਸਬੰਧ ਵਿਚ ਅੰਬਾਲਾ ਪੁਲਸ ਨੇ ਸ਼ੱਕੀ ਪੋਕਲੇਨ ਡਰਾਇਵਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ: ਸ਼ੰਭੂ ਬਾਰਡਰ 'ਤੇ ਤਾਇਨਾਤ ਇਕ ਹੋਰ ਪੁਲਸ ਮੁਲਾਜ਼ਮ ਦੀ ਮੌਤ
ਪੁਲਸ ਪ੍ਰਸ਼ਾਸਨ ਨੇ ਟਰਾਂਸਪੋਰਟਰਾਂ/ਯੂਨੀਅਨਾਂ ਅਤੇ ਆਮ ਜਨਤਾ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ। ਕਿਸਾਨ ਅੰਦੋਲਨ ਦੌਰਾਨ ਜੇਕਰ ਅੰਦੋਲਨਕਾਰੀਆਂ ਵੱਲੋਂ ਟਰੱਕ/ਟਰਾਲੀ/ਬੱਸ/ਹੈਵੀ ਕੰਟੇਨਰ ਜਾਂ ਜੇਸੀਬੀ ਮਸ਼ੀਨ, ਹਾਈਡਰਾ ਮਸ਼ੀਨ, ਰੋਡ ਰੋਲਰ, ਪੋਕਲੇਨ ਮਸ਼ੀਨ ਜਾਂ ਕੋਈ ਹੋਰ ਭਾਰੀ ਵਾਹਨ ਵਰਤਿਆ ਜਾਂਦਾ ਹੈ ਤਾਂ ਉਸ ਵਾਹਨ ਨੂੰ ਜ਼ਬਤ ਕਰਕੇ ਰਜਿਸਟਰਡ ਕਰ ਦਿੱਤਾ ਜਾਵੇਗਾ। ਅਜਿਹੇ ਵਿਅਕਤੀ ਨੂੰ ਸਰਕਾਰ/ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਅੱਜ ਇਸ ਸਬੰਧੀ ਸ਼ੱਕੀ ਅਣਪਛਾਤੇ ਪੋਕਲੇਨ ਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ - ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਕਿਸਾਨ ਅੰਦੋਲਨ ਵਿਚਾਲੇ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ: 177 ਸੋਸ਼ਲ ਮੀਡੀਆ ਅਕਾਊਂਟ ਕੀਤੇ Block
NEXT STORY