ਕੋਲਹਾਪੁਰ : ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ 23 ਸਾਲਾ ਇੰਜੀਨੀਅਰਿੰਗ ਦੀ ਵਿਦਿਆਰਥਣ ਤਰੰਨੁਮ ਨਾਈਕ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਨਾਈਕਵਾੜੀ ਵਾਟਰਫਾਲ ਨੇੜੇ 1000 ਫੁੱਟ ਡੂੰਘੀ ਖੱਡ ਵਿੱਚੋਂ ਬਰਾਮਦ ਹੋਈ ਹੈ। ਪੁਲਸ ਨੇ ਕਤਲ ਦੇ ਸ਼ੱਕ ਹੇਠ ਉਸ ਦੇ 25 ਸਾਲਾ ਪ੍ਰੇਮੀ ਸ਼੍ਰੀਪਾਦ ਵਡਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਅਨੁਸਾਰ ਤਰੰਨੁਮ ਅਤੇ ਸ਼੍ਰੀਪਾਦ ਪਿਛਲੇ ਸਾਢੇ ਪੰਜ ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਤਰੰਨੁਮ ਤੀਜੇ ਸਾਲ ਦੀ ਇੰਜੀਨੀਅਰਿੰਗ ਦੀ ਵਿਦਿਆਰਥਣ ਸੀ ਅਤੇ ਮਹਾਰਾਸ਼ਟਰ ਦੇ ਗਾਰਗੋਟੀ ਵਿਖੇ ਆਪਣੀ ਨਾਨੀ ਨਾਲ ਰਹਿੰਦੀ ਸੀ। ਤਰੰਨੁਮ ਦੇ ਪਰਿਵਾਰ ਵੱਲੋਂ ਉਸ ਦਾ ਵਿਆਹ ਕਿਸੇ ਹੋਰ ਥਾਂ ਤੈਅ ਕਰ ਦਿੱਤਾ ਗਿਆ ਸੀ, ਜਿਸ ਤੋਂ ਸ਼੍ਰੀਪਾਦ ਨਾਰਾਜ਼ ਚੱਲ ਰਿਹਾ ਸੀ ਅਤੇ ਦੋਵਾਂ ਵਿਚਾਲੇ ਤਣਾਅ ਬਣਿਆ ਹੋਇਆ ਸੀ।
ਦੋਸ਼ੀ ਸ਼੍ਰੀਪਾਦ ਨੇ ਪੁਲਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦਿਆਂ ਸ਼ੁਰੂ ਵਿੱਚ ਦਾਅਵਾ ਕੀਤਾ ਕਿ ਤਰੰਨੁਮ ਦਾ ਪੈਰ ਫਿਸਲ ਗਿਆ ਸੀ ਅਤੇ ਬਾਅਦ ਵਿੱਚ ਕਿਹਾ ਕਿ ਦੋਵਾਂ ਨੇ ਇਕੱਠੇ ਖੁਦਕੁਸ਼ੀ ਕਰਨ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਪੁਲਸ ਵੱਲੋਂ ਦੋਵਾਂ ਵਿਚਾਲੇ ਹੋਏ ਮੈਸੇਜਾਂ ਅਤੇ ਚੈਟ ਦੀ ਪੜਤਾਲ ਕਰਨ 'ਤੇ ਦੋਸ਼ੀ ਦੇ ਬਿਆਨ ਝੂਠੇ ਸਾਬਤ ਹੋਏ।
ਮੋਬਾਈਲ ਚੈਟ ਤੋਂ ਮਿਲੇ ਸਬੂਤਾਂ ਦੇ ਆਧਾਰ 'ਤੇ ਪੁਲਸ ਨੇ ਮਾਮਲੇ ਵਿੱਚ ਭਾਰਤੀ ਨਿਆਇ ਸੰਹਿਤਾ (BNS) ਦੀ ਧਾਰਾ 103(1) (ਕਤਲ) ਜੋੜ ਕੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਨੂੰ 5 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਜੈਪੁਰ 'ਚ ਢਹਿ ਗਈ ਪੱਥਰ ਦੀ ਖਾਣ, 3 ਮਜ਼ਦੂਰਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ
NEXT STORY