ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਆਬਾਦੀ ਦੇ ਅਨੁਪਾਤ ’ਚ ਮੁਕੱਦਮਿਆਂ ਦੀ ਗਿਣਤੀ ਦੇ ਮੱਦੇਨਜ਼ਰ ਜੱਜਾਂ ਦੀ ਬਹੁਤ ਜ਼ਿਆਦਾ ਕਮੀ ਦਾ ਜ਼ਿਕਰ ਕੀਤਾ, ਜਿਸ ਕਾਰਨ ਕਈ ਮਾਮਲੇ ਅਣਸੁਣੇ ਰਹਿ ਜਾਂਦੇ ਹਨ। ਹਾਈ ਕੋਰਟ ਨੇ ਕਿਹਾ ਕਿ ਜ਼ਿਆਦਾ ਗਿਣਤੀ ’ਚ ਪੈਂਡਿੰਗ ਮਾਮਲਿਆਂ ਕਾਰਨ ਉਹ ਉਚਿਤ ਸਮੇਂ ਅੰਦਰ ਅਪੀਲਾਂ ’ਤੇ ਫ਼ੈਸਲਾ ਲੈਣ ’ਚ ਅਸਮਰੱਥ ਹੈ ਅਤੇ ਜਦੋਂ ਕਈ ਮਾਮਲਿਆਂ ਦੀ ਸੁਣਵਾਈ ਵੀ ਨਹੀਂ ਹੋ ਰਹੀ, ਤਾਂ ਇਹ ਜੱਜ ਲਈ ‘ਬੇਹੱਦ ਦੁੱਖ’ ਦਿੰਦਾ ਹੈ। ਅਦਾਲਤ ਨੇ ਧੋਖਾਦੇਹੀ ਅਤੇ ਜਾਅਲਸਾਜ਼ੀ ਮਾਮਲੇ ਦੇ ਇਕ ਦੋਸ਼ੀ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਇਹ ਟਿੱਪਣੀ ਕੀਤੀ।
ਉਕਤ ਵਿਅਕਤੀ ਨੇ ਆਪਣੇ ਸਮਾਜਿਕ ਸਬੰਧਾਂ ਅਤੇ ਪੇਸ਼ੇ ਦੇ ਵਿਕਾਸ ਲਈ ਅਲਮਾਟੀ, ਕਜ਼ਾਕਿਸਤਾਨ ਅਤੇ ਜਾਰਜੀਆ ’ਚ ਰੋਟਰੀ ਕਲੱਬ ਦੀ ਕਲੱਬ ਅਸੈਂਬਲੀ ’ਚ ਭਾਗ ਲੈਣ ਲਈ ਵਿਦੇਸ਼ ਯਾਤਰਾ ਦੀ ਆਗਿਆ ਦੇਣ ਦੀ ਅਪੀਲ ਕੀਤੀ ਸੀ। ਜਸਟਿਸ ਗਿਰੀਸ਼ ਕਠਪਾਲੀਆ ਨੇ ਕਿਹਾ, ‘‘ਮੇਰੇ ਵਿਚਾਰ ’ਚ, ਹਾਲਾਂਕਿ ਪੈਂਡਿੰਗ ਮਾਮਲਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਹ ਅਦਾਲਤ ਉਚਿਤ ਸਮਾਂ ਮਿਆਦ ’ਚ ਅਪੀਲਾਂ ’ਤੇ ਫ਼ੈਸਲਾ ਕਰਨ ’ਚ ਅਸਮਰੱਥ ਹੈ, ਇਸ ਲਈ ਕੁਝ ਹੱਦ ਤੱਕ ਯਾਤਰਾ ਦੇ ਅਧਿਕਾਰ ਤੋਂ ਵੀ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ ਹੈ।’’
ਮਣੀਪੁਰ ’ਚ 10 ਅੱਤਵਾਦੀ ਗ੍ਰਿਫਤਾਰ
NEXT STORY