ਰਾਬਰਟਸਗੰਜ (ਯੂ. ਪੀ.), (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਜਾਤ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਲਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ ਸ਼ਨੀਵਾਰ ਕਿਹਾ ਕਿ ਦੇਸ਼ ਦੇ ਗਰੀਬਾਂ ਦੀ ਜੋ ਜਾਤ ਹੈ, ਉਹ ਹੀ ਮੇਰੀ ਵੀ ਹੈ।
ਇਥੇ ਇਕ ਚੋਣ ਜਲਸੇ ਵਿਚ ਬੋਲਦਿਆਂ ਮੋਦੀ ਨੇ ਕਿਹਾ ਕਿ ਮੇਰੇ ਬਾਰੇ ਸਵਾਲ ਕੀਤੇ ਜਾ ਰਹੇ ਹਨ ਕਿ ਮੋਦੀ ਦੀ ਕੀ ਜਾਤ ਹੈ? ਮੈਂ ਸਪੱਸ਼ਟ ਕਹਿੰਦਾ ਹਾਂ ਕਿ ਇਸ ਦੇਸ਼ ਦੇ ਗਰੀਬਾਂ ਦੀ ਜੋ ਜਾਤ ਹੈ, ਉਹ ਹੀ ਮੇਰੀ ਹੈ। ਜਿਹੜਾ ਵੀ ਖੁਦ ਨੂੰ ਗਰੀਬ ਮੰਨਦਾ ਹੈ, ਮੈਂ ਉਸਦੀ ਜਾਤ ਦਾ ਹਾਂ। ਮੇਰੀ ਜਾਤ ਗਰੀਬਾਂ ਦੀ ਹੈ, ਇਸ ਲਈ ਗਰੀਬਾਂ ਨੂੰ ਮੈਂ 10 ਫੀਸਦੀ ਰਿਜ਼ਰਵੇਸ਼ਨ ਦਿੱਤੀ। ਜਿਸ ਗਰੀਬ ਕੋਲ ਘਰ ਨਹੀਂ ਸੀ, ਨੂੰ ਮੈਂ ਘਰ ਦਿੱਤਾ ਕਿਉਂਕਿ ਮੇਰੀ ਜਾਤ ਗਰੀਬ ਦੀ ਹੈ।
ਮੋਦੀ ਨੇ ਕਿਹਾ ਕਿ ਵਾਜਪਾਈ ਸਰਕਾਰ ਪਿੱਛੋਂ ਦੇਸ਼ ਨੇ ਇਕ ਕਮਜ਼ੋਰ ਅਤੇ ਰਿਮੋਟ ਕੰਟਰੋਲ ਵਾਲੀ ਸਰਕਾਰ ਵੇਖੀ। ਭ੍ਰਿਸ਼ਟਾਚਾਰ ਅਤੇ ਘਪਲੇ ਹੁੰਦੇ ਰਹੇ। ਕਾਂਗਰਸ ਅਤੇ ਉਸਦੇ ਸਾਥੀਆਂ ਨੂੰ ਇਸਦੀ ਕੋਈ ਚਿੰਤਾ ਨਹੀਂ ਸੀ। ਉਨ੍ਹਾਂ ਦੇ ਸੋਚਣ ਦਾ ਤਰੀਕਾ ਹੈ,''ਹੋਇਆ ਤਾਂ ਹੋਇਆ।'' ਜਦੋਂ ਲੋਕ ਉਠ ਪੈਂਦੇ ਹਨ ਤਾਂ 'ਹੋਇਆ ਤਾਂ ਹੋਇਆ' ਕਹਿਣ ਵਾਲਿਆਂ ਨੂੰ ਉਹ 'ਹਵਾ ਹੋ ਜਾਓ, ਹਵਾ ਹੋ ਜਾਓ' ਕਹਿ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਮਜ਼ੋਰ ਸਰਕਾਰਾਂ ਨਾਲ ਦੇਸ਼ ਕਦੇ ਵੀ ਮਜ਼ਬੂਤ ਨਹੀਂ ਬਣਦਾ।
ਮਹਾਮਿਲਾਵਟੀ ਗੱਠਜੋੜ 'ਤੇ ਕੌਮੀ ਸੁਰੱਖਿਆ ਨੂੰ ਖਤਰੇ 'ਚ ਪਾਉਣ ਦਾ ਦੋਸ਼ ਲਾਉਂਦਿਆਂ ਮੋਦੀ ਨੇ ਕਿਹਾ ਕਿ ਕੇਂਦਰ ਵਿਚ ਤੀਜੇ ਮੋਰਚੇ ਦੀ ਸਰਕਾਰ ਦੌਰਾਨ ਖੁਫੀਆ ਪ੍ਰਣਾਲੀ ਖੋਖਲੀ ਹੋ ਗਈ ਸੀ। ਅੱਜ ਤੋਂ 21 ਸਾਲ ਪਹਿਲਾਂ ਉਸ ਵੇਲੇ ਦੀ ਵਾਜਪਾਈ ਸਰਕਾਰ ਨੇ ਦੇਸ਼ ਵਿਚ ਪ੍ਰਮਾਣੂ ਪ੍ਰੀਖਣ ਕਰ ਕੇ ਵਿਗਿਆਨੀਆਂ ਦਾ ਮਾਣ ਵਧਾਇਆ ਸੀ।
ਕਸ਼ਮੀਰ 'ਚ 5 ਤੋਂ 6 ਇੰਚ ਤੱਕ ਬਰਫਬਾਰੀ, ਜੰਮੂ 'ਚ ਮੀਂਹ
NEXT STORY