ਨਵੀਂ ਦਿੱਲੀ— ਸੀ.ਬੀ.ਆਈ. ਨੂੰ ਚੁਸਤ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਅਧੀਨ ਏਜੰਸੀ ਦੇ 300 ਤੋਂ ਵਧ ਹੇਠਲੇ ਪੱਧਰ ਦੇ ਅਜਿਹੇ ਕਰਮਚਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਜੋ 10 ਸਾਲਾਂ ਤੋਂ ਵਧ ਸਮੇਂ ਤੋਂ ਇਕ ਹੀ ਜਗ੍ਹਾ 'ਤੇ ਤਾਇਨਾਤ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਜਾਰੀ ਆਦੇਸ਼ਾਂ ਦੇ ਅਧੀਨ ਦੇਸ਼ ਭਰ 'ਚ ਸੈਂਕੜੇ ਜੂਨੀਅਰ ਲਿਪਿਕ, ਸੀਨੀਅਰ ਲਿਪਿਕ ਅਤੇ ਨਿਰੀਖਕ ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ। ਏਜੰਸੀ 'ਚ ਮਨਜ਼ੂਰ ਕੀਤੇ ਗਏ ਅਹੁਦਿਆਂ ਦੀ ਗਿਣਤੀ 7 ਹਜ਼ਾਰ ਤੋਂ ਵਧ ਹੈ। ਸੰਯੁਕਤ ਨਿਰਦੇਸ਼ਕ (ਪ੍ਰਸ਼ਾਸਨ) ਏ.ਕੇ. ਭਟਨਾਗਰ ਨੇ 21 ਅਗਸਤ 2019 ਨੂੰ ਵੱਖ-ਵੱਖ ਇਕਾਈਆਂ ਦੇ ਪ੍ਰਮੁੱਖਾਂ ਨੂੰ ਕਿਹਾ ਸੀ ਕਿ ਉਹ ਆਪਣੇ ਅਧੀਨ ਉਨ੍ਹਾਂ ਕਰਮਚਾਰੀਆਂ ਦੀ ਸੂਚੀ ਤਿਆਰ ਕਰਨ ਜੋ ਲੰਬੇ ਸਮੇਂ ਤੋਂ ਇਕ ਹੀ ਜਗ੍ਹਾ 'ਤੇ ਤਾਇਨਾਤ ਹਨ।
ਭਟਨਾਗਰ ਨੇ ਅਧਿਕਾਰੀਆਂ ਤੋਂ ਸਲਾਨਾ ਰੋਟੇਸ਼ਨ ਦੀ ਤਬਾਦਲਾ ਨੀਤੀ 'ਤੇ ਕਾਇਮ ਰਹਿਣ ਦੀ ਅਪੀਲ ਕੀਤੀ ਸੀ, ਕਿਉਂਕਿ ਕਰਮਚਾਰੀਆਂ ਦੇ ਇਕ ਸਥਾਨ 'ਤੇ ਹੀ ਹੋਣ ਨਾਲ ਏਜੰਸੀ 'ਚ ਅਨੁਸ਼ਾਸਨ ਦੇ ਮੁੱਦੇ ਪੈਦਾ ਹੁੰਦੇ ਹਨ। ਪੱਤਰ 'ਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੂੰ ਨਵੀਂ ਤਾਇਨਾਤੀ ਦੇ ਤਿੰਨ ਬਦਲ ਪੇਸ਼ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਨੂੰ 10 ਸਤੰਬਰ ਤੱਕ ਅੰਕੜੇ ਪੇਸ਼ ਕਰਨ ਲਈ ਵੀ ਕਿਹਾ ਗਿਆ ਸੀ।
ਹਰਿਆਣਾ : BJP ਨੇ ਜਾਰੀ ਕੀਤੀ ਪਹਿਲੀ ਲਿਸਟ, ਯੋਗੇਸ਼ਵਰ-ਗੀਤਾ ਨੂੰ ਵੀ ਮਿਲੀ ਟਿਕਟ
NEXT STORY