ਪੰਚਕੂਲਾ (ਏਜੰਸੀ)- ਉੱਤਰੀ ਭਾਰਤ 'ਚ ਕੈਂਸਰ ਦਾ ਬੋਝ ਲਗਾਤਾਰ ਵਧ ਰਿਹਾ ਹੈ। ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ 'ਚ ਕੈਂਸਰ ਦੇ ਨਵੇਂ ਮਾਮਲੇ ਲਗਾਤਾਰ ਵਧਣ ਦਾ ਅਨੁਮਾਨ ਹੈ। ਕੇਂਦਰ ਸਰਕਾਰ ਨੇ ਰਾਜ ਸਭਾ ਨੂੰ ਸੂਚਿਤ ਕੀਤਾ ਹੈ ਕਿ 2025 ਤੱਕ ਦੇਸ਼ 'ਚ ਕੈਂਸਰ ਦੇ ਨਵੇਂ ਮਰੀਜ਼ਾਂ ਦੀ ਅਨੁਮਾਨਤ ਗਿਣਤੀ ਲਗਭਗ 15.70 ਲੱਖ ਦੇ ਕਰੀਬ ਪਹੁੰਚ ਜਾਵੇਗੀ।
ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪਰਾਵ ਜਾਧਵ ਨੇ ਰਾਜ ਸਭਾ ਨੂੰ ਇਕ ਲਿਖਤੀ ਉੱਤਰ 'ਚ ਦੱਸਿਆ ਕਿ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐੱਮਆਰ) ਦੇ ਰਾਸ਼ਟਰੀ ਕੈਂਸਰ ਰਜਿਸਟਰੀ ਪ੍ਰੋਗਰਾਮ (ਐੱਨਸੀਆਰਪੀ) ਦੇ ਅਨੁਸਾਰ ਸਾਲ 2021 'ਚ ਦੇਸ਼ 'ਚ 1,426,447 ਕੈਂਸਰ ਦੇ ਨਵੇਂ ਮਾਮਲਿਆਂ ਦਾ ਅਨੁਮਾਨ ਹੈ, ਜੋ ਕਿ 2025 'ਚ ਵਧ ਕੇ 1,569,793 ਹੋ ਜਾਣਗੇ। ਯਾਨੀ 5 ਸਾਲਾਂ 'ਚ ਕਰੀਬ 10 ਫੀਸਦੀ ਵਾਧੇ ਦਾ ਅਨੁਮਾਨ ਹੈ। ਉੱਤਰ ਭਾਰਤ 'ਚ ਪੰਜਾਬ ਸਭ ਤੋਂ ਵੱਧ ਪ੍ਰਭਾਵਿਤ ਰਾਜ ਬਣਿਆ ਹੋਇਆ ਹੈ। ਇੱਥੇ ਕੈਂਸਰ ਦੇ ਨਵੇਂ ਮਾਮਲਿਆਂ ਦੀ ਗਿਣਤੀ 2021 'ਚ 39,521 ਤੋਂ ਵਧ ਕੇ 2025 'ਚ 43,196 ਹੋਣ ਦਾ ਅਨੁਮਾਨ ਹੈ।
ਹਰਿਆਣਾ 'ਚ ਇਸ ਮਿਆਦ ਦੌਰਾਨ ਕੈਂਸਰ ਦੇ ਮਾਮਲਿਆਂ ਦੀ ਅਨੁਮਾਨਿਤ ਗਿਣਤੀ 30,015 ਤੋਂ ਵਧ ਕੇ 33,395 ਹੋ ਜਾਵੇਗੀ। ਦਿੱਲੀ 'ਚ ਇਹ ਅੰਕੜਾ 25,969 ਤੋਂ ਵਧ ਕੇ 29,238 ਹੋਣ ਦਾ ਅਨੁਮਾਨ ਹੈ, ਜਦੋਂ ਕਿ ਜੰਮੂ ਅਤੇ ਕਸ਼ਮੀਰ 'ਚ ਇਹ 13,060 ਤੋਂ ਵਧ ਕੇ 14,493 ਹੋਣ ਦਾ ਅਨੁਮਾਨ ਹੈ। ਹਿਮਾਚਲ ਪ੍ਰਦੇਸ਼ 'ਚ ਕੈਂਸਰ ਦੇ ਮਾਮਲਿਆਂ ਦੀ ਗਿਣਤੀ ਵੀ 8,978 ਤੋਂ ਵਧ ਕੇ 9,761 ਹੋ ਸਕਦੀ ਹੈ। ਕੇਂਦਰ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਹਿਲਾਂ ਤੋਂ ਚੱਲ ਰਹੀ ਖੇਤਰੀ ਕੈਂਸਰ ਕੇਂਦਰ (RCC) ਯੋਜਨਾ ਹੁਣ ਪ੍ਰਭਾਵੀ ਨਹੀਂ ਹੈ। ਇਸ ਦੀ ਥਾਂ ਹੁਣ ਰਾਸ਼ਟਰੀ ਗੈਰ-ਸੰਚਾਰੀ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਪ੍ਰੋਗਰਾਮ (NP-NCD) ਦੇ ਤਹਿਤ "ਤੀਸਰੀ ਦੇਖਭਾਲ ਕੈਂਸਰ ਸਹੂਲਤਾਂ ਨੂੰ ਮਜ਼ਬੂਤ ਕਰਨਾ" ਯੋਜਨਾ ਲਾਗੂ ਕੀਤੀ ਜਾ ਰਹੀ ਹੈ।
ਇਸ ਯੋਜਨਾ ਦੇ ਤਹਿਤ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਟੇਟ ਕੈਂਸਰ ਇੰਸਟੀਚਿਊਟ (SCIs) ਅਤੇ ਟਰਸ਼ਰੀ ਕੇਅਰ ਕੈਂਸਰ ਸੈਂਟਰ (TCCCs) ਸਥਾਪਤ ਕਰਨ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਸਰਕਾਰ ਨੇ ਕਿਹਾ ਕਿ ਹੁਣ ਤੱਕ ਦੇਸ਼ ਭਰ 'ਚ 39 ਸੰਸਥਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ 'ਚ 19 ਸਟੇਟ ਕੈਂਸਰ ਇੰਸਟੀਚਿਊਟ ਅਤੇ 20 ਟਰਸ਼ਰੀ ਕੇਅਰ ਕੈਂਸਰ ਸੈਂਟਰ ਸ਼ਾਮਲ ਹਨ। ਉੱਤਰੀ ਭਾਰਤ 'ਚ ਸਿਵਲ ਹਸਪਤਾਲ, ਅੰਬਾਲਾ ਛਾਉਣੀ, ਹਰਿਆਣਾ ਵਿਖੇ ਇਕ ਟਰਸ਼ਰੀ ਕੇਅਰ ਕੈਂਸਰ ਸੈਂਟਰ ਚੱਲ ਰਿਹਾ ਹੈ। ਪੰਜਾਬ 'ਚ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਨੂੰ ਸਟੇਟ ਕੈਂਸਰ ਇੰਸਟੀਚਿਊਟ ਅਤੇ ਸਿਵਲ ਹਸਪਤਾਲ, ਫਾਜ਼ਿਲਕਾ ਦੇ ਟਰਸ਼ਰੀ ਕੇਅਰ ਕੈਂਸਰ ਵਜੋਂ ਵਿਕਸਿਤ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖ਼ੀ ਪਤੀ ਨੇ ਨਹਿਰ ’ਚ ਛਾਲ ਮਾਰ ਕੀਤੀ ਖ਼ੁਦਕੁਸ਼ੀ
NEXT STORY