ਇੰਟਰਨੈਸ਼ਨਲ ਡੈਸਕ- ਬਲੋਚਿਸਤਾਨ ਦੇ ਚਾਗਾਈ ਜ਼ਿਲ੍ਹੇ ਵਿੱਚ ਦਲਬੰਦੀਨ-ਤਫਤਾਨ ਹਾਈਵੇਅ 'ਤੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਡਿਪਾਰਟਮੈਂਟਲ ਚੌਕੀ 'ਤੇ ਹਮਲਾ ਕਰਨ ਤੋਂ ਬਾਅਦ ਘੱਟੋ-ਘੱਟ 3 ਪਾਕਿਸਤਾਨੀ ਆਬਕਾਰੀ ਅਧਿਕਾਰੀਆਂ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਗਿਆ ਹੈ। ਡਾਨ ਨਿਊਜ਼ ਦੇ ਅਨੁਸਾਰ, ਇਹ ਹਮਲਾ ਸੋਮਵਾਰ ਸ਼ਾਮ ਨੂੰ ਉਦੋਂ ਹੋਇਆ ਜਦੋਂ ਲਗਭਗ 30 ਭਾਰੀ ਹਥਿਆਰਬੰਦ ਵਿਅਕਤੀਆਂ ਨੇ ਅਸਥਾਈ ਚੌਕੀ ਨੂੰ ਘੇਰ ਲਿਆ, ਜੋ ਕਿ ਰੂਟੀਨ ਚੈਂਕਿੰਗ ਲਈ ਸਥਾਪਤ ਕੀਤੀ ਗਈ ਸੀ।
ਹਮਲਾਵਰਾਂ ਨੇ ਘੱਟੋ-ਘੱਟ 3 ਅਧਿਕਾਰੀਆਂ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਅਤੇ ਜਾਂਦੇ ਸਮੇਂ 2 ਸਰਕਾਰੀ ਗੱਡੀਆਂ ਅਤੇ ਸਰਵਿਸ ਹਥਿਆਰ ਵੀ ਨਾਲ ਲੈ ਗਏ। ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ ਹੈ। ਹੁਣ ਅਗਵਾ ਕੀਤੇ ਅਧਿਕਾਰੀਆਂ ਦਾ ਪਤਾ ਲਗਾਉਣ ਅਤੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਕੈਨੇਡਾ 'ਚ 'ਰੈਂਟਲ ਸਕੈਮ' ਦਾ ਪਰਦਾਫਾਸ਼, 27 ਸਾਲਾ ਸਵਰੀਤ ਕੌਰ ਗ੍ਰਿਫ਼ਤਾਰ
NEXT STORY