ਅਮਰਾਵਤੀ, (ਭਾਸ਼ਾ)- ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਤਿਰੂਪਤੀ ਲੱਡੂ ਬਣਾਉਣ ਵਿਚ ਕਥਿਤ ਤੌਰ ’ਤੇ ਜਾਨਵਰਾਂ ਦੀ ਚਰਬੀ ਦੀ ਵਰਤੋਂ ਦੀ ਜਾਂਚ ਲਈ ਇਕ ਸੁਤੰਤਰ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਹੈ।
ਇਸ ਟੀਮ ’ਚ 5 ਅਧਿਕਾਰੀ ਹਨ, ਜਿਨ੍ਹਾਂ ’ਚੋਂ 2 ਕੇਂਦਰੀ ਏਜੰਸੀ ਤੋਂ, 2 ਆਂਧਰਾ ਪ੍ਰਦੇਸ਼ ਪੁਲਸ ਅਤੇ ਐੱਫ. ਐੱਸ. ਐੱਸ. ਏ. ਆਈ. ਦਾ ਇਕ ਅਧਿਕਾਰੀ ਸ਼ਾਮਲ ਹੈ।
ਸਿਖਰਲੀ ਅਦਾਲਤ ਨੇ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਅਤੇ ਯੁਵਜਨ ਸ਼੍ਰਮਿਕ ਰਾਇਥੂ ਕਾਂਗਰਸ ਪਾਰਟੀ (ਵਾਈ. ਐੱਸ. ਆਰ. ਸੀ. ਪੀ.) ਦੇ ਰਾਜ ਸਭਾ ਮੈਂਬਰ ਵਾਈ. ਵੀ. ਸੁੱਬਾ ਰੈੱਡੀ ਸਮੇਤ ਹੋਰਾਂ ਦੀ ਪਟੀਸ਼ਨਾਂ ’ਤੇ ਸੁਣਵਾਈ ਤੋਂ ਬਾਅਦ 4 ਅਕਤੂਬਰ ਦੇ ਆਪਣੇ ਹੁਕਮ ਵਿਚ ਕਿਹਾ ਸੀ ਕਿ ਲੱਡੂ (ਤਿਰੂਮਾਲਾ ਮੰਦਰ ਵਿਚ ਪਵਿੱਤਰ ਪ੍ਰਸਾਦ) ਬਣਾਉਣ ਵਿਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਦੇ ਦੋਸ਼ ਦੀ ਐੱਸ. ਆਈ. ਟੀ. ਵੱਲੋਂ ਕੀਤੀ ਜਾ ਰਹੀ ਜਾਂਚ ਦੀ ਨਿਗਰਾਨੀ ਸੀ. ਬੀ. ਆਈ. ਨਿਰਦੇਸ਼ਕ ਕਰਨਗੇ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਐੱਸ. ਆਈ. ਟੀ. ਰਾਜ ਪੁਲਸ ਵੱਲੋਂ ਇਸ ਮੁੱਦੇ ’ਤੇ ਤਿਰੂਪਤੀ ਪੂਰਬੀ ਪੁਲਸ ਸਟੇਸ਼ਨ ਵਿਚ ਦਰਜ ਕੀਤੀ ਗਈ ਐੱਫ. ਆਈ. ਆਰ. ਦੇ ਆਧਾਰ ’ਤੇ ਆਪਣੀ ਜਾਂਚ ਸ਼ੁਰੂ ਕਰੇਗੀ।
ਸ਼ਾਰਦਾ ਸਿਨਹਾ ਨੇ ਸੰਗੀਤ ਰਾਹੀਂ ਸੱਭਿਆਚਾਰਕ ਵਿਰਸੇ ਨੂੰ ਸੰਭਾਲਿਆ: ਆਤਿਸ਼ੀ
NEXT STORY