ਨਵੀਂ ਦਿੱਲੀ— ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀਰਵਾਰ ਨੂੰ ਟਵੀਟ ਕਰ ਕੇ ਸੀ. ਬੀ. ਐੱਸ. ਈ. ਪੇਪਰ ਲੀਕ ਮਾਮਲੇ 'ਚ ਸਰਕਾਰ 'ਤੇ ਹਮਲਾ ਕੀਤਾ ਹੈ। ਅਖਿਲੇਸ਼ ਨੇ ਲਿਖਿਆ ਹੈ ਕਿ ਚੋਣਾਂ ਦੀ ਮਿਤੀ, ਸੰਵੇਦਨਸ਼ੀਲ ਸੂਚਨਾਵਾਂ, ਡਾਟਾ ਅਤੇ ਲਗਾਤਾਰ ਲੀਕ ਹੁੰਦੇ ਵੱਖ-ਵੱਖ ਪ੍ਰੀਖਿਆਵਾਂ ਦੇ ਪੇਪਰ ਦਰਅਸਲ ਸਰਕਾਰ ਅਤੇ ਵਿਵਸਥਾ ਦੇ ਗਲਤ ਹੱਥਾਂ 'ਚ ਚਲੇ ਜਾਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਦੁਬਾਰਾ ਇਮਤਿਹਾਨ ਦੇ ਕੇ ਦੂਜਿਆਂ ਦੀ ਗਲਤੀ ਦੀ ਸਜ਼ਾ ਦੇਸ਼ ਦੇ ਬੱਚੇ ਅਤੇ ਨੌਜਵਾਨ ਕਿਉਂ ਭੁਗਤਣ? ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਇਸ ਦੀ ਕੀ ਗਾਰੰਟੀ ਹੈ ਕਿ ਪੇਪਰ ਫਿਰ ਤੋਂ ਲੀਕ ਨਹੀਂ ਹੋਵੇਗਾ?
ਦੱਸ ਦਈਏ ਕਿ ਸੀ. ਬੀ. ਐੱਸ. ਈ. ਦੀ 10ਵੀਂ ਅਤੇ 12 ਵੀ ਜਮਾਤ ਦੇ ਪੇਪਰ ਲੀਕ ਮਾਮਲੇ 'ਚ ਦਿੱਲੀ ਦੇ ਇਕ ਕੋਚਿੰਗ ਸਥਾਨ ਦੇ ਸ਼ਾਮਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਮਾਮਲੇ 'ਚ ਸੀ. ਬੀ. ਐੱਸ. ਈ. ਨੇ ਦਿੱਲੀ ਪੁਲਸ ਨੂੰ ਚਿੱਠੀ ਲਿਖੀ ਹੈ। ਸੀ. ਬੀ. ਐੱਸ. ਈ. ਦੇ ਖੇਤਰੀ ਨਿਰਦੇਸ਼ਕ ਵਲੋਂ ਲਿਖੀ ਚਿੱਠੀ 'ਚ ਕਿਹਾ ਗਿਆ ਕਿ ਕਿਸੇ ਨੇ ਉਨ੍ਹਾਂ ਨੂੰ 23 ਮਾਰਚ ਨੂੰ ਫੈਕਸ ਕੀਤਾ, ਜਿਸ 'ਚ ਪੇਪਰ ਲੀਕ ਮਾਮਲੇ 'ਚ ਵਿੱਕੀ ਨਾਂ ਦੇ ਵਿਅਕਤੀ ਦਾ ਹੱਥ ਹੋਣ ਦੀ ਗੱਲ ਲਿਖੀ ਗਈ ਸੀ। ਵਿੱਕੀ ਦਿੱਲੀ ਦੇ ਰਜਿੰਦਰ ਨਗਰ ਦੇ ਸੈਕਟਰ 8 'ਚ ਕੋਚਿੰਗ ਸਥਾਨ ਚਲਾਉਂਦਾ ਹੈ। ਸ਼ਿਕਾਇਤ ਚਿੱਠੀ 'ਚ ਬੋਰਡ ਨੂੰ ਦੱਸਿਆ ਗਿਆ ਕਿ ਮਾਮਲੇ 'ਚ ਰਜਿੰਦਰ ਨਗਰ ਦੇ 2 ਸਕੂਲ ਵੀ ਸ਼ਾਮਲ ਹਨ।
ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਖਤਮ, ਸਰਕਾਰ ਨੇ ਮੰਨੀਆਂ ਸਾਰੀਆਂ ਮੰਗਾਂ
NEXT STORY