ਮਹਾਰਾਸ਼ਟਰ : ਮਹਾਰਾਸ਼ਟਰ ਦੇ ਪਾਰਲੀ ਵਿਧਾਨ ਸਭਾ ਹਲਕੇ ਤੋਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਉਮੀਦਵਾਰ ਰਾਜੇਸ਼ ਸਾਹਬ ਦੇਸ਼ਮੁਖ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਧਰਮਪੁਰੀ ਵਿੱਚ ਇੱਕ ਪੋਲਿੰਗ ਬੂਥ 'ਤੇ ਸੀਸੀਟੀਵੀ ਕੈਮਰਾ ਖ਼ਰਾਬ ਹੋ ਗਿਆ ਸੀ। ਇੱਕ ਕਥਿਤ ਵੀਡੀਓ ਵਿੱਚ ਪਰੇਸ਼ਾਨ ਦਿਖਾਈ ਦੇ ਰਹੇ ਦੇਸ਼ਮੁਖ ਨੂੰ ਪੋਲਿੰਗ ਸਟਾਫ਼ ਨਾਲ ਸੀਸੀਟੀਵੀ ਕੈਮਰੇ ਦੀ ਕੇਬਲ ਦੇ ਟੁੱਟਣ ਬਾਰੇ ਗੱਲ ਕਰਦੇ ਦੇਖਿਆ ਹੈ। ਉਹ ਇਹ ਜਾਨਣਾ ਚਾਹੁੰਦੇ ਹਨ ਕਿ ਅਜਿਹਾ ਕਿਸਨੇ ਕੀਤਾ ਹੈ। ਦੇਸ਼ਮੁਖ ਨੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਸੀਸੀਟੀਵੀ ਨੂੰ ਖ਼ਰਾਬ ਕੀਤਾ ਗਿਆ ਹੈ।
ਇਹ ਵੀ ਪੜ੍ਹੋ - JCB 'ਤੇ ਚੜ੍ਹ ਕੇ ਕਾਗਜ਼ ਵਾਂਗ ਉਡਾਏ ਲੱਖਾਂ ਰੁਪਏ, ਇਸ ਪਿੰਡ ਦੇ ਗ੍ਰੈਂਡ ਵਿਆਹ ਦੀ ਵੀਡੀਓ ਵਾਇਰਲ
ਦੇਸ਼ਮੁੱਖ ਨੇ ਕਿਹਾ, 'ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਪੋਲਿੰਗ ਸਟੇਸ਼ਨ 'ਤੇ ਵੋਟ ਪਾਉਣ ਨਹੀਂ ਦਿੱਤੀ ਜਾ ਰਹੀ। ਈਵੀਐੱਮ ਦਾ ਬਟਨ ਕੋਈ ਹੋਰ ਦਬਾ ਰਿਹਾ ਹੈ। ਜੇਕਰ ਅਜਿਹਾ ਹੈ ਤਾਂ ਸਾਨੂੰ ਚੋਣਾਂ ਦੀ ਕੀ ਲੋੜ ਹੈ? ਅਜਿਹਾ ਲੱਗਦਾ ਹੈ ਕਿ ਪ੍ਰਸ਼ਾਸਨ ਮਹਿਜ਼ ਇੱਕ ਰਸਮੀ ਕਾਰਵਾਈ ਪੂਰੀ ਕਰ ਰਿਹਾ ਹੈ।' ਮੁੰਬਈ ਸਮੇਤ ਮਹਾਰਾਸ਼ਟਰ ਦੀਆਂ ਸਾਰੀਆਂ 288 ਵਿਧਾਨ ਸਭਾ ਸੀਟਾਂ 'ਤੇ ਬੁੱਧਵਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਖ਼ਤਮ ਹੋਵੇਗੀ। ਰਾਜ ਦੇ ਬੀਡ ਜ਼ਿਲ੍ਹੇ ਦੇ ਪਾਰਲੀ ਹਲਕੇ ਵਿੱਚ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਦੇਸ਼ਮੁਖ ਦਾ ਮੁਕਾਬਲਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਧਨੰਜੇ ਮੁੰਡੇ ਨਾਲ ਹੈ।
ਇਹ ਵੀ ਪੜ੍ਹੋ - ਅੱਜ ਜਾਂ ਭਲਕੇ ਪੈ ਸਕਦੈ ਭਾਰੀ ਮੀਂਹ, ਇਸ ਸੂਬੇ ਦੇ 18 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝਾਰਖੰਡ ਵਿਧਾਨ ਸਭਾ ਚੋਣਾਂ : 5 ਵਜੇ ਤੱਕ 67.59 ਫੀਸਦੀ ਵੋਟਿੰਗ
NEXT STORY