ਨੈਸ਼ਨਲ ਡੈਸਕ: ਚੀਫ਼ ਆਫ਼ ਡਿਫੈਂਸ ਸਟਾਫ਼ (ਸੀ. ਡੀ. ਐੱਸ.) ਜਨਰਲ ਅਨਿਲ ਚੌਹਾਨ ਨੇ ਕਿਹਾ ਹੈ ਕਿ ‘ਆਪ੍ਰੇਸ਼ਨ ਸਿੰਧੂਰ’ ਤਿੰਨਾਂ ਫ਼ੌਜਾਂ ਦਰਮਿਆਨ ਸ਼ਾਨਦਾਰ ਤਾਲਮੇਲ ਦਾ ਸਬੂਤ ਹੈ। ਉੱਭਰ ਰਹੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਲਗਾਤਾਰ ਸੁਧਾਰ, ਤਾਲਮੇਲ ਤੇ ਅਨੁਕੂਲਤਾ ਨੂੰ ਜਾਰੀ ਰੱਖਣ ਦੀ ਲੋੜ ਹੈ। ਸਿਕੰਦਰਾਬਾਦ ਦੇ ਕਾਲਜ ਆਫ਼ ਡਿਫੈਂਸ ਮੈਨੇਜਮੈਂਟ ਵਿਖੇ ਆਪਣੇ ਸੰਬੋਧਨ ਦੌਰਾਨ ਜਨਰਲ ਚੌਹਾਨ ਨੇ ਬਿਨਾਂ ਕਿਸੇ ਵਿਸਥਾਰ ਦੇ ਸਾਂਝੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਥੀਏਟਰ ਕਮਾਂਡ ਲਈ ਇਕ ਰੋਡਮੈਪ ਬਾਰੇ ਵੀ ਗੱਲ ਕੀਤੀ।
ਰੱਖਿਆ ਮੰਤਰਾਲਾ ਨੇ ਐਤਵਾਰ ਇਕ ਬਿਆਨ ’ਚ ਕਿਹਾ ਕਿ ਸਾਂਝੀ ਸਪਲਾਈ ਚੇਨ ਤੇ ਏਕੀਕਰਨ ਨੂੰ ਮਜ਼ਬੂਤ ਕਰਨ ਦੇ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ ਸੀ. ਡੀ. ਐੱਸ. ਨੇ ਏਕੀਕ੍ਰਿਤ ਸਪਲਾਈ ਚੇਨ ਲਈ ਸਾਂਝੀ ਹੈਂਡਬੁੱਕ ਜਾਰੀ ਕੀਤੀ। ਬਿਆਨ ਅਨੁਸਾਰ ਇਹ ਹੈਂਡਬੁੱਕ ਸਪਲਾਈ ਚੇਨ ਪ੍ਰਣਾਲੀਆਂ ਦੇ ਆਧੁਨਿਕੀਕਰਨ ਵੱਲ ਇਕ ਕਦਮ ਅੱਗੇ ਵਧਾਉਂਦੀ ਹੈ। ਇਹ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਹਥਿਆਰਬੰਦ ਫੋਰਸਾਂ ਹਮੇਸ਼ਾ ਸੋਮਿਆਂ ਨਾਲ ਲੈਸ ਹੋਣ ਤੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਇਹ ਖ਼ਬਰ ਵੀ ਪੜ੍ਹੋ - ਲਾਲ ਚੂੜਾ ਪਾਈ ਪਤਨੀ ਨੇ ਧਾਹਾਂ ਮਾਰ ਸ਼ਹੀਦ ਫ਼ੌਜੀ ਨੂੰ ਦਿੱਤੀ ਅੰਤਿਮ ਵਿਦਾਈ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਬਿਆਨ ਅਨੁਸਾਰ ਹੈਂਡਬੁੱਕ ਸਪਲਾਈ ਚੇਨ ਏਕੀਕਰਨ, ਡਿਜੀਟਲਾਈਜ਼ੇਸ਼ਨ, ਸਾਂਝੀ ਵੰਡ ਤੇ ਖਰੀਦ ਅਤੇ ਰਾਸ਼ਟਰੀ ਸਪਲਾਈ ਚੇਨ ਢਾਂਚੇ ਨਾਲ ਏਕੀਕਰਨ ਵਰਗੇ ਮੁੱਖ ਖੇਤਰਾਂ ਨੂੰ ਉਜਾਗਰ ਕਰਦੀ ਹੈ। ਉਕਤ ਦਸਤਾਵੇਜ਼ ਦਾ ਮੰਤਵ ਫੌਜ ਦੇ ਤਿੰਨਾਂ ਅੰਗਾਂ ਦਰਮਿਆਨ ਲਾਜਿਸਟਿਕਸ ਤਾਲਮੇਲ ਨੂੰ ਉਤਸ਼ਾਹਿਤ ਕਰਨਾ, ਕੁਸ਼ਲਤਾ ’ਚ ਸੁਧਾਰ ਕਰਨਾ ਤੇ ਹਥਿਆਰਬੰਦ ਫੌਜਾਂ ਵਿਚਾਲੇ ਵਧੇਰੇ ਸੰਗਠਨਾਤਮਕ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣਾ ਹੈ। ਆਪਣੇ ਸੰਬੋਧਨ ਦੌਰਾਨ ਜਨਰਲ ਚੌਹਾਨ ਨੇ ਤਕਨਾਲੋਜੀ ਸੰਚਾਲਿਤ ਆਧੁਨਿਕ ਜੰਗੀ ਖੇਤਰ ’ਚ ਤਬਦੀਲੀਆਂ ਨਾਲ ਨਜਿੱਠਣ ਲਈ ਫੌਜ ’ਚ ਕੀਤੇ ਜਾ ਰਹੇ ਉਪਰਾਲਿਆਂ ’ਤੇ ਵੀ ਚਾਨਣਾ ਪਾਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯੂਪੀ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੰਗਾਮਾ, ਸਪਾ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ
NEXT STORY