ਨੈਸ਼ਨਲ ਡੈਸਕ– ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਹੈਲੀਕਾਪਟਰ ਹਾਦਸੇ ਤੋਂ ਬਾਅਦ ਸੀ.ਡੀ.ਐੱਸ. ਬਿਪਿਨ ਰਾਵਤ ਦੇ ਘਰ ਪਹੁੰਚੇ ਹਨ। ਰੱਖਿਆ ਮੰਤਰੀ ਦਿੱਲੀ ’ਚ ਸਥਿਤ ਸਰਕਾਰੀ ਆਵਾਸ ’ਤੇ ਬੁੱਧਵਾਰ ਦੁਪਹਿਰ ਨੂੰ ਪੁੱਜੇ। ਕੁਝ ਦੇਰ ਬਾਅਦ ਰਾਜਨਾਥ ਸਿੰਘ ਤਾਮਿਲਨਾਡੂ ’ਚ ਹੋਏ ਹਾਦਸੇ ਨੂੰ ਲੈ ਕੇ ਸੰਸਦ ’ਚ ਬਿਆਨ ਜਾਰੀ ਕਰਨਗੇ। ਇਸ ਬਿਆਨ ’ਚ ਉਹ ਸੀ.ਡੀ.ਐੱਸ. ਅਤੇ ਹੈਲੀਕਾਪਟਰ ਨਾਲ ਜੁੜੀ ਅਹਿਮ ਜਾਣਕਾਰੀ ਦੇਸ਼ਵਾਸੀਆਂ ਨੂੰ ਮਹੁੱਈਆ ਕਰਵਾਉਣਗੇ।
ਜ਼ਿਕਰਯੋਗ ਹੈ ਕਿ ਹਵਾਈ ਫੌਜ ਦਾ ਇਕ ਐੱਮ.ਆਈ.-17 ਵੀ 5 ਹੈਲੀਕਾਪਟਰ ਬੁੱਧਵਾਰ ਨੂੰ ਤਾਮਿਲਨਾਡੂ ’ਚ ਕੰਨੂਰ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ, ਇਸ ਹੈਲੀਕਾਪਟਰ ’ਚ ਰੱਖਿਆ ਮੁਖੀ ਜਨਰਲ ਬਿਪਿਨ ਰਾਵਤ ਵੀ ਸਵਾਰ ਸਨ। ਹਵਾਈ ਫੌਜ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਹਵਾਈ ਫੌਜ ਨੇ ਕਿਹਾ ਹੈ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਵਿਚਕਾਰ ਚੇਨਈ ’ਚ ਰੱਖਿਆ ਸੂਤਰਾਂ ਨੇ ਦੱਸਿਆ ਕਿ ਇਸ ਹਾਦਸੇ ’ਚ 11 ਅਧਿਕਾਰੀਆਂ ਦੀ ਮੌਤ ਹੋ ਗਈ ਹੈ ਅਤੇ ਬਿਪਿਨ ਰਾਵਤ ਸਮੇਤ ਹੋਰ ਜ਼ਖਮੀਆਂ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ, ਹੈਲੀਕਾਪਟਰ ’ਚ 14 ਲੋਕ ਸਵਾਰ ਸਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਹੈਲੀਕਾਪਟਰ ’ਚ ਜਨਰਲ ਰਾਵਤ ਦੀ ਪਤਨੀ ਮਧੁਲਿਕਾ ਰਾਵਤ ਵੀ ਸਵਾਰ ਸੀ। ਵੱਡਾ ਸਵਾਲ ਇਹ ਹੈ ਕਿ ਆਖਿਰ ਹਾਦਸਾ ਕਿਵੇਂ ਹੋਇਆ।
ਤਾਮਿਲਨਾਡੂ ਹਾਦਸਾ: ਅੱਗ ਦੀਆਂ ਲਪਟਾਂ ’ਚ ਘਿਰਿਆ ਫ਼ੌਜ ਦਾ ਹੈਲੀਕਾਪਟਰ, ਤਸਵੀਰਾਂ ’ਚ ਵੇਖੋ ਭਿਆਨਕ ਮੰਜ਼ਰ
NEXT STORY