ਨਵੀਂ ਦਿੱਲੀ (ਰਵਿੰਦਰ ਸਿੰਘ)— ਪਾਕਿਸਤਾਨ ਵੱਲੋਂ ਜੰਗਬੰਦੀ ਕੀਤੇ ਜਾਣ ਅਤੇ ਬਾਅਦ ਵਿਚ ਭਾਰਤ 'ਤੇ ਹੀ ਇਸ ਦੇ ਦੋਸ਼ ਲਗਾ ਕੇ ਭਾਰਤੀ ਹਾਈਕਮਿਸ਼ਨਰ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਭਾਰਤ ਨੇ ਦੱਖਣ ਏਸ਼ੀਆ ਦੇ ਡਾਇਰੈਕਟਰ ਜਨਰਲ (ਡੀ. ਜੀ.) ਮੁਹੰਮਦ ਫੈਜ਼ਲ ਨੂੰ ਇਸ ਦਾ ਜਵਾਬ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਸ਼ਨੀਵਾਰ ਨੂੰ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਪੁੰਛ ਸੈਕਟਰ 'ਚ ਐੱਲ. ਓ. ਸੀ. 'ਤੇ ਫਾਇਰਿੰਗ ਕਰ ਦਿੱਤੀ ਸੀ, ਜਿਸ ਵਿਚ ਫੌਜ ਦਾ ਜਵਾਨ ਸ਼ਹੀਦ ਹੋ ਗਿਆ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਪਾਕਿਸਤਾਨ ਨੇ ਭਾਰਤ 'ਤੇ ਹੀ ਜੰਗਬੰਦੀ ਦੇ ਦੋਸ਼ ਲਗਾਉਂਦੇ ਹੋਏ ਭਾਰਤੀ ਡਿਪਟੀ ਹਾਈਕਮਿਸ਼ਨਰ ਜੇ. ਪੀ. ਸਿੰਘ ਨੂੰ ਤਲਬ ਕੀਤਾ ਸੀ। ਪਾਕਿਸਤਾਨ ਦੇ ਵਿਦੇਸ਼ੀ ਮੰਤਰਾਲੇ ਨੇ ਇਸ ਬਾਰੇ ਪ੍ਰੈੱਸ ਰਿਲੀਜ਼ ਕਰਦੇ ਹੋਏ ਦੱਸਿਆ ਕਿ ਡੀ. ਜੀ. ਨੇ ਭਾਰਤ ਨੂੰ ਜੰਗਬੰਦੀ ਦਾ ਸਨਮਾਨ ਕਰਨ ਦੀ ਤਾੜਨਾ ਕੀਤੀ ਹੈ।
ਇਸ ਦੇ ਜਵਾਬ ਵਿਚ ਭਾਰਤ ਨੇ ਆਪਣਾ ਰੁਖ ਸਾਫ ਕੀਤਾ ਹੈ। ਭਾਰਤ ਨੇ ਡੀ. ਜੀ. ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁੰਛ ਅਤੇ ਕ੍ਰਿਸ਼ਨਾਘਾਟੀ ਵਿਚ ਹੋਈ ਫਾਇਰਿੰਗ ਪਾਕਿਸਤਾਨੀ ਫੌਜ ਵੱਲੋਂ ਸ਼ੁਰੂ ਕੀਤੀ ਗਈ ਸੀ। ਭਾਰਤੀ ਫੌਜ ਨੇ ਸਿਰਫ ਜਵਾਬੀ ਕਾਰਵਾਈ ਕੀਤੀ ਸੀ। ਇਸ ਫਾਇਰਿੰਗ ਵਿਚ ਦੋ ਭਾਰਤੀਆਂ ਦੇ ਮਾਰੇ ਜਾਣ ਤੋਂ ਬਾਅਦ ਖੇਤਰ ਵਿਚ ਰੋਸ ਮੁਜ਼ਾਹਰੇ ਵੀ ਕੀਤੇ ਗਏ ਸਨ। ਇਸ ਦੇ ਨਾਲ ਹੀ ਭਾਰਤ ਨੇ ਰਿਹਾਇਸ਼ੀ ਖੇਤਰਾਂ ਵਿਚ ਅੱਤਵਾਦੀ ਗਤੀਵਿਧੀਆਂ ਦੇ ਵਧਣ 'ਤੇ ਵੀ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਵੱਲੋਂ ਇਸ ਸਾਲ ਵਿਚ ਹੁਣ ਤੱਕ ਜੰਗਬੰਦੀ ਦੀਆਂ 223 ਘਟਨਾਵਾਂ ਹੋ ਚੁੱਕੀਆਂ ਹਨ। ਭਾਰਤ ਨੇ ਇਸ ਬਾਰੇ ਦੱਖਣੀ ਏਸ਼ੀਆ ਦੇ ਡੀ. ਜੀ. ਨੂੰ ਜਾਣਕਾਰੀ ਦੇ ਦਿੱਤੀ ਹੈ।
ਪੈਲੇਟ ਗਨ ਨੇ ਕਸ਼ਮੀਰ ਦੀ ਇਸ ਲੜਕੀ ਦੇ ਸੁਪਨੇ ਨੂੰ ਕੀਤਾ ਤਬਾਹ, ਖੋਹ ਲਈ ਅੱਖਾਂ ਦੀ ਰੋਸ਼ਨੀ
NEXT STORY