ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਰਫ਼ਤਾਰ ਕੁੱਝ ਹੀ ਦਿਨਾਂ ਪਹਿਲਾਂ ਹੌਲੀ ਹੋਈ ਹੈ। ਇਸ ਦੇ ਬਾਵਜੂਦ ਵੀ ਲੋਕ ਲਾਪਰਵਾਹੀ ਕਰਣ ਲੱਗੇ ਹਨ। ਹਿਮਾਚਲ ਪ੍ਰਦੇਸ਼, ਉਤਰਾਖੰਡ ਸਮੇਤ ਕਈ ਰਾਜਾਂ ਵਿੱਚ ਸੈਲਾਨੀ ਕੋਵਿਡ ਪ੍ਰੋਟੋਕਾਲ ਦੀ ਜੱਮ ਕੇ ਉਲੰਘਣਾ ਕਰਦੇ ਨਜ਼ਰ ਆ ਰਹੇ ਹਨ। ਅਜਿਹੇ ਵਿੱਚ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਸੂਬਾ ਸਰਕਾਰਾਂ ਦੁਆਰਾ ਹਿੱਲ ਸਟੇਸ਼ਨਾਂ ਅਤੇ ਸੈਰ ਸਪਾਟਾ ਸਥਾਨਾਂ ਵਿੱਚ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ। ਕੇਂਦਰ ਨੇ ਸੂਬਿਆਂ ਨੂੰ ਕੋਰੋਨਾ ਨਾਲ ਜੁੜੀ 5 ਫੋਲਡ ਸਟਰੈਟੇਜੀ ਨੂੰ ਫਾਅਲੋ ਕਰਣ ਲਈ ਕਿਹਾ ਹੈ।
ਇਹ ਵੀ ਪੜ੍ਹੋ- J&K: ਅੱਤਵਾਦੀ ਗਤੀਵਿਧੀਆਂ ਅਤੇ ਦੇਸ਼ਦ੍ਰੋਹ ਮਾਮਲੇ 'ਚ ਕਾਰਵਾਈ, 11 ਸਰਕਾਰੀ ਕਰਮਚਾਰੀ ਬਰਖਾਸਤ
ਬੈਠਕ ਦੌਰਾਨ ਗੋਆ, ਹਿਮਾਚਲ ਪ੍ਰਦੇਸ਼, ਕੇਰਲ, ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ, ਉਤਰਾਖੰਡ ਅਤੇ ਪੱਛਮੀ ਬੰਗਾਲ ਸੂਬਿਆਂ ਵਿੱਚ ਕੋਰੋਨਾ ਸਥਿਤੀ ਦੇ ਮੈਨੇਜਮੈਂਟ ਅਤੇ ਟੀਕਾਕਰਣ ਦੀ ਸਥਿਤੀ 'ਤੇ ਚਰਚਾ ਕੀਤੀ ਗਈ। ਕੇਂਦਰੀ ਗ੍ਰਹਿ ਸਕੱਤਰ ਨੇ ਹਿੱਲ ਸਟੇਸ਼ਨਾਂ ਅਤੇ ਹੋਰ ਸੈਰ ਸਪਾਟਾ ਸਥਾਨਾਂ ਵਿੱਚ ਕੋਵਿਡ ਪ੍ਰੋਟੋਕਾਲ ਦੀ ਉਲੰਘਣਾ ਕਰਦੀ ਵਿਖਾਈ ਜਾਣ ਵਾਲੀ ਮੀਡੀਆ ਰਿਪੋਰਟ 'ਤੇ ਗੱਲ ਕੀਤੀ ਅਤੇ ਸੂਬਿਆਂ ਤੋਂ ਸਾਵਧਾਨੀ ਬਰਤਣ ਲਈ ਕਿਹਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਅਜੇ ਖ਼ਤਮ ਨਹੀਂ ਹੋਈ ਹੈ। ਸੂਬਿਆਂ ਨੂੰ ਮਾਸਕ ਪਹਿਨਣ, ਸੋਸ਼ਲ ਡਿਸਟੈਂਸਿੰਗ ਅਤੇ ਹੋਰ ਨਿਰਧਾਰਤ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣ ਯਕੀਨੀ ਕਰਵਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਇਸ ਦੇਸ਼ ਨੇ ਤਿਆਰ ਕੀਤਾ ਅਜਿਹਾ ਪੈਰਾਸ਼ੂਟ, ਕੁੱਤੇ ਵੀ ਹੈਲੀਕਾਪਟਰ ਤੋਂ ਮਾਰਣਗੇ ਛਾਲ
ਸੂਬਿਆਂ ਤੋਂ ਫਾਈਵ ਫੋਲਡ ਸਟਰੈਟੇਜੀ ਫਾਅਲੋ ਕਰਣ ਨੂੰ ਕਿਹਾ
ਸਰਕਾਰ ਨੇ ਸੂਬਿਆਂ ਨੂੰ ਫਾਈਵ-ਫੋਲਡ ਸਟਰੈਟੇਜੀ-ਟੈਸਟ, ਟ੍ਰੈਕ, ਟਰੀਟ, ਵੈਕਸੀਨੇਟ ਅਤੇ ਕੋਵਿਡ ਐਪ੍ਰੋਪ੍ਰੀਏਟ ਬਿਹੇਵੀਅਰ ਨੂੰ ਫਾਅਲੋ ਕਰਣ ਲਈ ਕਿਹਾ ਹੈ। ਗ੍ਰਹਿ ਮੰਤਰਾਲਾ ਨੇ 29 ਜੂਨ ਨੂੰ ਇਸ ਦੇ ਸੰਬੰਧ ਵਿੱਚ ਆਰਡਰ ਵੀ ਜਾਰੀ ਕੀਤਾ ਸੀ। ਨਾਲ ਹੀ, ਸੰਭਾਵਿਕ ਮਾਮਲਿਆਂ ਦੀ ਵਾਧਾ ਤੋਂ ਨਜਿੱਠਣ ਲਈ ਸਮਰੱਥ ਸਿਹਤ ਬੁਨਿਆਦੀ ਢਾਂਚੇ ਦੀ ਤਿਆਰੀ (ਖਾਸ ਤੌਰ 'ਤੇ ਪੇਂਡੂ, ਆਦਿਵਾਸੀ ਖੇਤਰਾਂ ਵਿੱਚ) ਦੀ ਵੀ ਸਲਾਹ ਦਿੱਤੀ ਗਈ ਹੈ। ਦੱਸ ਦਈਏ ਕਿ ਬੈਠਕ ਵਿੱਚ ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀ.ਕੇ. ਪਾਲ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਸਕੱਤਰ, ਆਈ.ਸੀ.ਐੱਮ.ਆਰ. ਦੇ ਡੀ.ਜੀ. ਅਤੇ ਅੱਠ ਸੂਬਿਆਂ ਦੇ ਮੁੱਖ ਸਕੱਤਰ, ਪੁਲਸ ਜਨਰਲ ਡਾਇਰੈਕਟਰ ਅਤੇ ਪ੍ਰਧਾਨ ਸਕੱਤਰ (ਸਿਹਤ) ਸ਼ਾਮਲ ਹੋਏ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਿੰਘੂ ਬਾਰਡਰ ਦੇ ਲੰਗਰ ਹਾਲ 'ਚ ਲੱਗੀ ਭਿਆਨਕ ਅੱਗ, ਦੇਖੋ ਖ਼ੌਫ਼ਨਾਕ ਮੰਜ਼ਰ (ਵੀਡੀਓ)
NEXT STORY