ਨਵੀਂ ਦਿੱਲੀ- ਸਿੰਘੂ ਬਾਰਡਰ 'ਤੇ ਮੋਰਚਾ ਲਾਈ ਬੈਠੇ ਕਿਸਾਨ ਕਈ ਮਹੀਨਿਆਂ ਤੋਂ ਸਰਕਾਰਾਂ ਦੇ ਅੜਲ ਰਵੱਈਏ ਅਤੇ ਕੁਦਰਤ ਦੇ ਮੌਸਮਾਂ ਦੇ ਕਹਿਰ ਨੂੰ ਹੱਸ ਕੇ ਸਹਿਣ ਕਰ ਰਹੇ ਹਨ ਪਰ ਹੁਣ ਇਕ ਹੋਰ ਮਾੜੀ ਖ਼ਬਰ ਸਿੰਘੂ ਬਾਰਡਰ ਤੋਂ ਦੇਖਣ ਨੂੰ ਮਿਲੀ ਹੈ ਜਿਥੇ ਕਿਸਾਨਾਂ ਦੇ ਘਰਾਂ ਨੂੰ ਅੱਜ ਦੇਰ ਰਾਤ ਭਿਆਨਕ ਅੱਗ ਲੱਗ ਗਈ।
ਇਹ ਵੀ ਪੜ੍ਹੋ- ਸਿਰਸਾ ਦੇ ਖ਼ਿਲਾਫ਼ ਲੁਕ-ਆਊਟ ਨੋਟਿਸ ਜਾਰੀ, ਵਿਦੇਸ਼ ਜਾਣ 'ਤੇ ਲੱਗੀ ਰੋਕ
ਇਹ ਅੱਗ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲੇ ਸੰਤ ਮਹਾਪੁਰਸ਼ਾਂ ਦੇ ਲੰਗਰ ਘਰ ਨੂੰ ਲੱਗਣ ਦੀ ਖ਼ਬਰ ਮਿਲੀ ਹੈ ਜਿਸ ਕਾਰਨ ਵੱਡਾ ਨੁਕਸਾਨ ਹੋਇਆ ਹੈ। ਇਕ ਰਾਹਤ ਵਾਲੀ ਗੱਲ ਇਹ ਵੀ ਹੈ ਕਿ ਇਸ ਅੱਗ ਤੋਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮੌਕੇ 'ਤੇ ਮੌਜੂਦ ਸਰਦਾਰ ਮਨਜੀਤ ਸਿੰਘ ਰਾਏ ਨੇ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੁਲਾਇਆ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਅੱਗ ਬਜਾਉਣ ਦੀ ਕੋਸ਼ਿਸ਼ 'ਚ ਲੱਗ ਗਈ ਹੈ।
ਇਹ ਵੀ ਪੜ੍ਹੋ- ਅਸ਼ਵਨੀ ਸ਼ਰਮਾ ਵੱਲੋਂ ਖੇਤੀ ਕਾਨੂੰਨਾਂ ’ਤੇ ਕਿਸਾਨਾਂ ਦੀ ਕੇਂਦਰ ਨੂੰ ਗਲਤ ਰਿਪੋਰਟ ਦੇਣ ਨਾਲ ਸ਼ੁਰੂ ਹੋਇਆ ਕਿਸਾਨ ਅੰਦੋਲਨ : ਜੋਸ਼ੀ
ਅੱਗ ਲੱਗਣ ਤੋਂ ਬਾਅਦ ਮੌਕੇ 'ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪੁੱਜ ਗਏ ਹਨ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
DTC ਬੱਸ ਖਰੀਦ ਮਾਮਲਾ: ਦਿੱਲੀ ਸਰਕਾਰ ਨੂੰ ਮਿਲੀ ਕਲੀਨ ਚਿੱਟ, ਸਿਸੋਦੀਆ ਬੋਲੇ- ਈਮਾਨਦਾਰ ਹਨ ਕੇਜਰੀਵਾਲ
NEXT STORY