ਨਵੀਂ ਦਿੱਲੀ- ਬੈਂਕ 'ਚ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦਰਅਸਲ ਸੈਂਟਰਲ ਬੈਂਕ ਆਫ ਇੰਡੀਆ (CBI) ਨੇ ਭਰਤੀਆਂ ਨਿਕਲੀਆਂ ਹਨ। ਬੈਂਕ ਵਿਚ ਬੈਂਕ ਫੈਕਲਟੀ, ਆਫਿਸ ਅਸਿਸਟੈਂਟ ਅਤੇ ਚੌਕੀਦਾਰ ਦੀਆਂ ਨੌਕਰੀਆਂ ਲਈ ਫਾਰਮ ਭਰੇ ਜਾ ਰਹੇ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਸੈਂਟਰਲ ਬੈਂਕ ਦੀ ਵੈੱਬਸਾਈਟ http://www.centralbankofindia.co.in 'ਤੇ ਜਾ ਕੇ ਆਖਰੀ ਤਾਰੀਖ਼ 10 ਅਕਤੂਬਰ 2024 ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹਨ।
ਭਰਤੀ ਦਾ ਵੇਰਵਾ
ਇਹ ਭਰਤੀ ਸੈਂਟਰਲ ਬੈਂਕ ਆਫ ਇੰਡੀਆ ਸੋਸ਼ਲ ਉਥਾਨ ਐਂਡ ਟ੍ਰੇਨਿੰਗ ਇੰਸਟੀਚਿਊਟ ਵਲੋਂ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਕੇਂਦਰ (RSETI) ਵਿਚ ਕੀਤੀ ਜਾਣੀ ਹੈ। ਇਸ ਅਸਾਮੀ ਰਾਹੀਂ ਉਮੀਦਵਾਰਾਂ ਨੂੰ ਫੈਕਲਟੀ, ਆਫਿਸ ਅਸਿਸਟੈਂਟ ਅਤੇ ਚੌਕੀਦਾਰ ਦੇ ਅਹੁਦਿਆਂ 'ਤੇ ਨਿਯੁਕਤ ਕੀਤਾ ਜਾਵੇਗਾ।
ਵਿਦਿਅਕ ਯੋਗਤਾ
ਇਨ੍ਹਾਂ ਅਸਾਮੀਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਵਿਚ B.Ed ਦੇ ਨਾਲ ਗ੍ਰੈਜੂਏਸ਼ਨ/ਪੋਸਟ ਗ੍ਰੈਜੂਏਸ਼ਨ/MA/B.Sc/B.Com/BSW/BA ਕੀਤੀ ਹੋਣੀ ਚਾਹੀਦੀ ਹੈ। ਜਦੋਂ ਕਿ 7ਵੀਂ ਪਾਸ ਉਮੀਦਵਾਰ ਚੌਕੀਦਾਰ ਦੇ ਅਹੁਦੇ ਲਈ ਅਪਲਾਈ ਕਰਨ ਦੇ ਯੋਗ ਹਨ। ਯੋਗਤਾ ਸਬੰਧੀ ਹੋਰ ਵੇਰਵਾ ਉਮੀਦਵਾਰ ਵਿਸਥਾਰ ਨਾਲ ਅਧਿਕਾਰਤ ਨੋਟੀਫ਼ਿਕੇਸ਼ਨ ਤੋਂ ਵੇਖ ਸਕਦੇ ਹਨ।
ਉਮਰ ਹੱਦ
ਬੈਂਕ ਦੀ ਇਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 22 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਹੋਣੀ ਚਾਹੀਦੀ ਹੈ।
ਕਿੰਨੀ ਮਿਲੇਗੀ ਤਨਖ਼ਾਹ
ਫੈਕਲਟੀ- 30,000-40,000 ਰੁਪਏ ਪ੍ਰਤੀ ਮਹੀਨਾ ਤਨਖਾਹ ਤੋਂ ਇਲਾਵਾ 2000 ਰੁਪਏ ਸਾਲਾਨਾ ਤਨਖਾਹ ਵਾਧੇ ਵਜੋਂ ਦਿੱਤੇ ਜਾਣਗੇ।
ਆਫਿਸ ਅਸਿਸਟੈਂਟ- ਮਹੀਨਾਵਾਰ ਤਨਖਾਹ 20,000-27,500/- ਰੁਪਏ ਅਤੇ ਸਾਲਾਨਾ ਪ੍ਰੋਤਸਾਹਨ ਰਾਸ਼ੀ 1500/- ਰੁਪਏ ਹੋਵੇਗੀ।
ਚੌਕੀਦਾਰ- 12000-16000/- ਰੁਪਏ ਤਨਖ਼ਾਹ ਨਾਲ 1000 ਰੁਪਏ ਦੇ ਸਾਲਾਨਾ ਪਰਫਾਰਮੈਂਸ ਪ੍ਰੋਤਸਾਹਨ ਦਿੱਤਾ ਜਾਵੇਗਾ।
ਇੱਥੇ ਫਾਰਮ ਭੇਜੋ
ਇਨ੍ਹਾਂ ਅਸਾਮੀਆਂ 'ਤੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਨਿੱਜੀ ਇੰਟਰਵਿਊ ਅਤੇ ਪ੍ਰਜੈਂਟੇਸ਼ਨ ਆਦਿ ਦੇ ਆਧਾਰ 'ਤੇ ਠੇਕੇ 'ਤੇ ਕੀਤੀ ਜਾਵੇਗੀ। ਆਫਲਾਈਨ ਐਪਲੀਕੇਸ਼ਨ ਫਾਰਮ ਨੂੰ ਡਾਊਨਲੋਡ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਆਖਰੀ ਤਾਰੀਖ਼ ਤੱਕ ਇਸ ਨੂੰ RSETI ਬਿਹਾਰ ਦੇ ਮੋਤੀਹਾਰੀ ਕੇਂਦਰ ਨੂੰ ਭੇਜਣਾ ਹੋਵੇਗਾ। ਪਤਾ ਹੈ- ਰੀਜਨਲ ਹੈੱਡ, ਸੈਂਟਰਲ ਬੈਂਕ ਆਫ ਇੰਡੀਆ, ਰੀਜਨਲ ਆਫਿਸ, ਬਲੂਆ ਤਾਲ, ਮੋਤੀਹਾਰੀ- 845401। ਅਰਜ਼ੀ ਲਈ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਹੈ। ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਫ੍ਰੀ ਰਾਸ਼ਨ ਨਾਲ ਮਿਲਣਗੀਆਂ ਇਹ 8 ਵੱਡੀਆਂ ਸਹੂਲਤਾਂ
NEXT STORY