ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ੁੱਕਰਵਾਰ ਨੂੰ ਅੰਦੋਲਨਕਾਰੀ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ ਹੈ ਅਤੇ ਗੱਲਬਾਤ ਰਾਹੀਂ ਹੀ ਕੋਈ ਹੱਲ ਨਿਕਲ ਸਕਦਾ ਹੈ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਲੋਂ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਦਿੱਲੀ ਚਲੋ' ਮਾਰਚ ਦੀ ਅਪੀਲ ਦਰਮਿਆਨ ਖੱਟੜ ਨੇ ਇਹ ਭਰੋਸਾ ਦਿੱਤਾ। ਖੱਟੜ ਨੇ ਕਿਸਾਨਾਂ ਤੋਂ ਆਪਣੇ ਜਾਇਜ਼ ਮੁੱਦਿਆਂ ਬਾਰੇ ਸਿੱਧੇ ਕੇਂਦਰ ਨਾਲ ਗੱਲ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਆਖ਼ਰਕਾਰ ਕਿਸਾਨਾਂ ਨੂੰ ਮਿਲੀ ਦਿੱਲੀ ਆਉਣ ਦੀ ਮਨਜ਼ੂਰੀ, ਨਾਲ ਰਹੇਗੀ ਪੁਲਸ ਟੀਮ
ਖੱਟੜ ਨੇ ਇਕ ਟਵੀਟ 'ਚ ਕਿਹਾ,''ਕੇਂਦਰ ਸਰਕਾਰ ਗੱਲਬਾਤ ਲਈ ਹਮੇਸ਼ਾ ਤਿਆਰ ਹੈ।'' ਉਨ੍ਹਾਂ ਨੇ ਕਿਹਾ,''ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਆਪਣੇ ਸਾਰੇ ਜਾਇਜ਼ ਮੁੱਦਿਆਂ ਲਈ ਕੇਂਦਰ ਨਾਲ ਸਿੱਧੇ ਗੱਲਬਾਤ ਕਰਨ।'' ਖੱਟੜ ਨੇ ਕਿਸਾਨਾਂ ਨੂੰ ਕਿਹਾ ਕਿ ਸਮੱਸਿਆਵਾਂ ਦੇ ਹੱਲ ਲਈ ਅੰਦੋਲਨ ਜ਼ਰੀਆ ਨਹੀਂ ਹੈ ਅਤੇ ਇਸ ਦਾ ਹੱਲ ਗੱਲਬਾਤ ਨਾਲ ਹੀ ਨਿਕਲੇਗਾ। ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਨਾਲ ਘੱਟੋ-ਘੱਟ ਸਮਰਥਨ ਮੁੱਲ (ਐੱਸ.ਐੱਸ.ਪੀ.) ਦੀ ਵਿਵਸਥਾ ਖਤਮ ਹੋ ਜਾਵੇਗਾ। ਕੇਂਦਰ ਨੇ ਪੰਜਾਬ ਦੇ ਕਈ ਕਿਸਾਨ ਸੰਗਠਨਾਂ ਨੂੰ 3 ਦਸੰਬਰ ਨੂੰ ਦਿੱਲੀ 'ਚ ਵਾਰਤਾ ਲਈ ਬੁਲਾਇਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਦਿੱਲੀ ਸਰਕਾਰ ਨੇ ਖੇਡ ਮੈਦਾਨਾਂ ਨੂੰ ਆਰਜੀ ਜੇਲ੍ਹਾਂ ਬਣਾਉਣ ਦੀ ਮੰਗ ਠੁਕਰਾਈ
PDP ਨੇਤਾ ਵਹੀਦ ਪਾਰਾ 15 ਦਿਨਾਂ ਦੀ NIA ਹਿਰਾਸਤ 'ਚ ਭੇਜੇ ਗਏ
NEXT STORY